ਮਰੇ ਨੇ ਵਿੰਬਲਡਨ ਦੇ ਡਬਲਜ਼ ''ਚ ਮੁਕਾਬਲੇ ''ਚ ਖੇਡਣ ਦੇ ਦਿੱਤੇ ਸੰਕੇਤ

Wednesday, May 22, 2019 - 12:54 AM (IST)

ਮਰੇ ਨੇ ਵਿੰਬਲਡਨ ਦੇ ਡਬਲਜ਼ ''ਚ ਮੁਕਾਬਲੇ ''ਚ ਖੇਡਣ ਦੇ ਦਿੱਤੇ ਸੰਕੇਤ

ਲੰਡਨ— ਬਰਤਾਨੀਆ ਦੇ ਐਂਡੀ ਮਰੇ ਨੂੰ ਉਮੀਦ ਹੈ ਕਿ ਉਹ ਟੈਨਿਸ 'ਚ ਵਾਪਸੀ ਕਰ ਸਕਦੇ ਹਨ। ਮਰੇ ਅਮਰੀਕਾ ਦੇ ਦਿੱਗਜ ਡਬਲਜ਼ ਖਿਡਾਰੀ ਬਾਬ ਬਰਾਇਨ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਨੇ ਪਿਛਲੇ ਸਾਲ ਹਿੱਪ ਦੀ ਸਰਜਰੀ ਤੋਂ ਬਾਅਦ ਵਾਪਸੀ ਕੀਤੀ ਸੀ। ਉਨ੍ਹਾਂ ਨੇ ਵਿੰਬਲਡਨ ਦੇ ਡਬਲਜ਼ ਮੁਕਾਬਲੇ ਵਿਚ ਖੇਡਣ ਦੇ ਸੰਕੇਤ ਦਿੱਤੇ ਹਨ। ਇਸ ਸਾਲ ਜਨਵਰੀ ਵਿਚ ਦੋ ਵਾਰ ਦੇ ਵਿੰਬਲਡਨ ਚੈਂਪੀਅਨ 32 ਸਾਲ ਦੇ ਮਰੇ ਨੇ ਸੱਟ ਦੀ ਸਮੱਸਿਆ ਕਾਰਨ ਵਿੰਬਲਡਨ ਤੋਂ ਬਾਅਦ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ। ਫਿਰ ਉਨ੍ਹਾਂ ਨੇ ਖ਼ੁਦ ਦੇ ਆਲ ਇੰਗਲੈਂਡ ਕਲੱਬ ਵਿਚ ਸ਼ਾਮਲ ਹੋਣ 'ਤੇ ਵੀ ਸ਼ੱਕ ਜ਼ਾਹਰ ਕੀਤਾ ਸੀ। ਮਰੇ ਲੱਗਭਗ ਚਾਰ ਮਹੀਨੇ ਤਕ ਹਿੱਪ ਦੀ ਸਮੱਸਿਆ ਕਾਰਨ ਸਿੰਗਲਜ਼ ਡਰਾਅ ਤੋਂ ਬਾਹਰ ਰਹੇ ਪਰ ਹੁਣ ਉਹ ਡਬਲਜ਼ ਵਿਚ ਉਤਰ ਸਕਦੇ ਹਨ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਮਰੇ ਨੇ ਕਿਹਾ ਕਿ ਗਰਾਸ ਕੋਰਟ ਸੈਸ਼ਨ ਵਿਚ ਉਨ੍ਹਾਂ ਦੇ ਸਿੰਗਲਜ਼ ਵਿਚ ਖੇਡ ਸਕਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਡਬਲਜ਼ ਖੇਡ ਸਕਦਾ ਹਾਂ ਪਰ ਅਜੇ ਮੈਂ ਸਿੰਗਲਜ਼ ਵਿਚ ਖੇਡਣ ਬਾਰੇ ਨਹੀਂ ਸੋਚ ਰਿਹਾ ਹਾਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇ ਮੈਂ ਚੰਗਾ ਮਹਿਸੂਸ ਨਹੀਂ ਕਰਦਾ ਤਾਂ ਇਸ ਦੀ ਜ਼ਿਆਦਾ ਸੰਭਾਵਨਾ ਹੈ ਕਿ ਮੈਂ ਵਿੰਬਲਡਨ ਤੋਂ ਬਾਅਦ ਰੁਕ ਜਾਵਾਂਗਾ। ਹਾਲਾਂਕਿ ਜੇ ਮੈਂ ਚੰਗਾ ਮਹਿਸੂਸ ਕਰਦਾ ਹਾਂ ਤਾਂ ਸਿੰਗਲਜ਼ ਵਿਚ ਉਤਰਨ ਤੋਂ ਪਹਿਲਾਂ ਖ਼ੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇਵਾਂਗਾ। ਐਂਡੀ ਨੇ ਬਰਾਇਨ ਦੀ ਦਿੱਤੀ।  


author

Gurdeep Singh

Content Editor

Related News