ਸ਼ਟਲਰ ਲਕਸ਼ੈ ਤੇ ਰੀਆ ਟਾਪ-100 ਰੈਂਕਿੰਗ ''ਚ
Wednesday, Mar 20, 2019 - 05:01 AM (IST)

ਨਵੀਂ ਦਿੱਲੀ— ਭਾਰਤੀ ਨੌਜਵਾਨ ਸ਼ਟਲਰ ਲਕਸ਼ੈ ਸੇਨ ਤੇ ਰੀਆ ਮੁਖਰਜੀ ਵਿਸ਼ਵ ਬੈਡਮਿੰਟਨ ਦੀ ਮੰਗਲਵਾਰ ਨੂੰ ਜਾਰੀ ਨਵੀਂ ਰੈਂਕਿੰਗ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੇ ਸਿੰਗਲਜ਼ ਵਰਗ ਵਿਚ ਕ੍ਰਮਵਾਰ 76ਵੇਂ ਤੇ 94ਵੇਂ ਸਥਾਨ ਦੇ ਨਾਲ ਟਾਪ-100 ਖਿਡਾਰੀਆਂ ਵਿਚ ਜਗ੍ਹਾ ਬਣਾਉਣ 'ਚ ਸਫਲ ਰਹੇ। ਕਿਦਾਂਬੀ ਸ਼੍ਰੀਕਾਂਤ ਇਨ੍ਹਾਂ ਵਿਚ ਚੋਟੀ ਦਾ ਭਾਰਤੀ ਹੈ, ਜਿਹੜਾ ਪਹਿਲਾਂ ਦੀ ਤਰ੍ਹਾਂ 7ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਮਹਿਲਾ ਸਿੰਗਲਜ਼ 'ਚ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਕ੍ਰਮਵਾਰ 6ਵੇਂ ਤੇ 9ਵੇਂ ਸਥਾਨ 'ਤੇ ਬਰਕਰਾਰ ਹਨ।