ਸ਼ੁਕਲਾ ਦੱਤਾ ਭਾਰਤ ਦੀ ਅੰਡਰ-19 ਮਹਿਲਾ ਫੁੱਟਬਾਲ ਟੀਮ ਦੀ ਮੁੱਖ ਕੋਚ ਨਿਯੁਕਤ

Saturday, Dec 23, 2023 - 04:48 PM (IST)

ਸ਼ੁਕਲਾ ਦੱਤਾ ਭਾਰਤ ਦੀ ਅੰਡਰ-19 ਮਹਿਲਾ ਫੁੱਟਬਾਲ ਟੀਮ ਦੀ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ—ਸਾਬਕਾ ਭਾਰਤੀ ਖਿਡਾਰਨ ਸ਼ੁਕਲਾ ਦੱਤਾ ਨੂੰ ਅਗਲੇ ਸਾਲ ਫਰਵਰੀ 'ਚ ਹੋਣ ਵਾਲੀ ਸੈਫ ਚੈਂਪੀਅਨਸ਼ਿਪ ਤੋਂ ਪਹਿਲੇ ਸ਼ਨੀਵਾਰ ਨੂੰ ਦੇਸ਼ ਦੀ ਅੰਡਰ-19 ਮਹਿਲਾ ਫੁੱਟਬਾਲ ਟੀਮ ਦੀ ਕੋਚ ਨਿਯੁਕਤ ਕੀਤਾ ਗਿਆ। ਸਾਬਕਾ ਭਾਰਤੀ ਅੰਡਰ-17 ਮਹਿਲਾ ਟੀਮ ਦੀ ਕੋਚ ਸ਼ੁਕਲਾ ਦੱਤਾ ਸਾਬਕਾ ਭਾਰਤੀ ਅੰਤਰਰਾਸ਼ਟਰੀ ਖਿਡਾਰੀ ਸ਼ਰਧਾਂਜਲੀ ਸਮੰਤਾਰੇ ਅਤੇ ਗੋਲਕੀਪਿੰਗ ਕੋਚ ਲੌਰੇਮਬਮ ਰੋਨੀਬਾਲਾ ਚਾਨੂ ਉਨ੍ਹਾਂ ਦੀ ਸਹਾਇਕ ਹੋਵੇਗੀ।
ਭਾਰਤੀ ਟੀਮ ਅਗਲੇ ਮਹੀਨੇ ਗੋਆ 'ਚ ਹੋਣ ਵਾਲੀ ਸੈਫ ਚੈਂਪੀਅਨਸ਼ਿਪ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰੇਗੀ। 

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੇ ਕਾਰਜਕਾਰੀ ਜਨਰਲ ਸਕੱਤਰ ਐੱਮ ਸਤਿਆਨਾਰਾਇਣ ਨੇ ਇੱਕ ਬਿਆਨ ਵਿੱਚ ਕਿਹਾ, “ਅੰਡਰ-19 ਸੈਫ ਮਹਿਲਾ ਟੂਰਨਾਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਹ ਟੂਰਨਾਮੈਂਟ ਪ੍ਰਤਿਭਾਸ਼ਾਲੀ ਖਿਡਾਰੀਆਂ ਲਈ ਅਗਲੇ ਪੱਧਰ ਤੱਕ ਪਹੁੰਚਣ ਲਈ ਇੱਕ ਮਹੱਤਵਪੂਰਨ ਕਦਮ ਹੈ। ''ਉਨ੍ਹਾਂ ਨੇ ਕਿਹਾ,''ਇਹ ਸ਼ਾਨਦਾਰ ਹੈ ਕਿ ਸਾਡੇ ਕੋਲ ਅੰਡਰ-19 ਮਹਿਲਾ ਟੀਮ ਲਈ ਆਲ-ਮਹਿਲਾ ਤਕਨੀਕੀ ਸਟਾਫ ਹੈ। ਸੈਫ ਅੰਡਰ-19 ਮਹਿਲਾ ਟੂਰਨਾਮੈਂਟ 2018 ਵਿੱਚ ਸ਼ੁਰੂ ਹੋਇਆ ਸੀ ਅਤੇ ਭਾਰਤ ਨੇ ਇਸ ਵਿੱਚ ਚਾਰ ਵਾਰ ਹਿੱਸਾ ਲਿਆ ਹੈ, ਜਿਸ ਵਿੱਚੋਂ ਟੀਮ ਨੇ 2022 ਵਿੱਚ ਖਿਤਾਬ ਜਿੱਤਿਆ ਸੀ ਜਦੋਂ ਕਿ ਟੀਮ ਬੰਗਲਾਦੇਸ਼ ਵਿੱਚ 2021 ਦੇ ਐਡੀਸ਼ਨ ਵਿੱਚ ਉਪ ਜੇਤੂ ਰਹੀ ਸੀ। ਭਾਰਤ ਇਸ ਸਾਲ ਤੀਜੇ ਸਥਾਨ 'ਤੇ ਰਿਹਾ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਸਹਾਇਕ ਸਟਾਫ ਦੀ ਚੋਣ ਲਈ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਸਾਬਕਾ ਕਪਤਾਨ ਆਈਐੱਮ ਵਿਜਯਨ ਨੇ ਕੀਤੀ ਅਤੇ ਇਸ ਵਿੱਚ ਸੱਤਿਆਨਾਰਾਇਣ, ਮਨੋਰੰਜਨ ਭੱਟਾਚਾਰੀਆ (ਉਪ ਚੇਅਰਮੈਨ, ਤਕਨੀਕੀ ਕਮੇਟੀ) ਅਤੇ ਸਈਦ ਸਾਬਿਰ ਪਾਸ਼ਾ (ਤਕਨੀਕੀ ਨਿਰਦੇਸ਼ਕ) ਸ਼ਾਮਲ ਹੋਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News