ਕਾਨਪੁਰ ਟੈਸਟ ਸਥਾਨ ਦੀ ਆਲੋਚਨਾ ਦਾ ਸ਼ੁਕਲਾ ਨੇ ਕੀਤਾ ਬਚਾਅ

Tuesday, Oct 01, 2024 - 10:55 AM (IST)

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਉਪ ਮੁਖੀ ਰਾਜੀਵ ਸ਼ੁਕਲਾ ਨੇ ਸੋਮਵਾਰ ਨੂੰ ਟੈਸਟ ਕੇਂਦਰ ਦੇ ਰੂਪ ਵਿਚ ਕਾਨਪੁਰ ਦਾ ਮਜ਼ਬੂਤੀ ਨਾਲ ਬਚਾਅ ਕਰਦੇ ਹੋਏ ਕਿਹਾ ਕਿ ਇਸ ਸਥਾਨ ਨੂੰ ਲੰਬੇ ਸਵਰੂਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਸਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਇਸਦਾ ਆਧੁਨਿਕੀਕਰਨ ਕੀਤਾ ਜਾਣਾ ਤੈਅ ਹੈ।

ਗ੍ਰੀਨ ਪਾਰਕ ਵਿਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਜਾਰੀ ਦੂਜੇ ਟੈਸਟ ਵਿਚ ਮੀਂਹ ਨੇ ਅੜਿੱਕਾ ਪਾਇਆ ਹੈ। ਮੈਚ ਦੇ ਪਹਿਲੇ ਦਿਨ 35 ਓਵਰਾਂ ਦੀ ਖੇਡ ਹੋਈ ਜਦਕਿ ਦੂਜੇ ਤੇ ਤੀਜੇ ਦਿਨ ਇਕ ਵੀ ਗੇਂਦ ਨਹੀਂ ਕੀਤੀ ਜਾ ਸਕੀ। ਸਟੇਡੀਅਮ ਦਾ ਡ੍ਰੇਨੇਜ਼ ਸਿਸਟਮ ਕਾਫੀ ਪੁਰਾਣਾ ਹੈ ਤੇ ਮੀਂਹ ਤੋਂ ਬਾਅਦ ਮੈਦਾਨ ਨੂੰ ਸੁਕਾਉਣ ਲਈ ਤਿੰਨ ਸੁਪਰ ਸੋਪਰਸ ਦਾ ਇਸਤੇਮਾਲ ਕੀਤਾ ਗਿਆ ਸੀ।

ਸ਼ੁਕਲਾ ਨੇ ਕਿਹਾ, ‘‘ਬੀ. ਸੀ. ਸੀ. ਆਈ ਦੇ ਪ੍ਰਸ਼ਾਸਨ ਵਿਚ ਰਹਿੰਦੇ ਹੋਏ ਅਸੀਂ ਆਲੋਚਨਾ ਸੁਣਨ ਦੇ ਆਦੀ ਹਾਂ ਪਰ ਹੁਣ ਹਰ ਗੱਲ ਦੀ ਆਲੋਚਨਾ ਹੋ ਰਹੀ ਹੈ। ਜਦੋਂ ਅਸੀਂ ਕਾਨਪੁਰ ਨੂੰ ਮੈਚ ਨਹੀਂ ਦੇ ਰਹੇ ਸੀ ਤਦ ਵੀ ਮੇਰੀ ਆਲੋਚਨਾ ਹੋ ਰਹੀ ਸੀ। ਹੁਣ ਅਸੀਂ ਮੈਚ ਦੇ ਰਹੇ ਹਾਂ ਤਾਂ ਵੀ ਮੇਰੀ ਆਲੋਚਨਾ ਹੋ ਰਹੀ ਹੈ ਕਿ ਕਾਨਪੁਰ ਨੂੰ ਮੇਜ਼ਬਾਨੀ ਕਿਉਂ ਮਿਲੀ।’’

ਸ਼ੁਕਲਾ ਨੇ ਕਿਹਾ ਕਿ ਉਹ ਮੌਸਮ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਇਸ ਸਥਾਨ ’ਤੇ ਪਹਿਲਾਂ ਕਦੇ ਕੋਈ ਵੀ ਮੈਚ ਰੱਦ ਨਹੀਂ ਕੀਤਾ ਗਿਆ ਹੈ। ਸ਼ੁਕਲਾ ਨੇ ਕਿਹਾ ਕਿ ਇਹ ਮੈਦਾਨ ਲੱਗਭਗ 80 ਸਾਲ ਪੁਰਾਣਾ ਹੈ। ਇਹ ਸਾਡਾ ਵਿਰਾਸਤੀ ਮੈਦਾਨ ਹੈ। ਤੁਹਾਨੂੰ ਯਾਦ ਹੋਵੇ ਤਾਂ ਇਹ ਇਕ ਸਥਾਈ ਟੈਸਟ ਕੇਂਦਰ ਹੋਇਆ ਕਰਦਾ ਸੀ। ਇਸ ਲਈ ਅਸੀਂ ਇੱਥੇ ਮੈਚ ਕਰਵਾਉਣਾ ਚਾਹੁੰਦੇ ਸੀ।’’

ਉਸ ਨੇ ਕਿਹਾ, ‘‘ਇਹ 80 ਸਾਲ ਵਿਚ ਪਹਿਲੀ ਵਾਰ ਹੋਇਆ ਹੈ ਕਿ ਇੰਨਾ ਮੀਂਹ ਪਿਆ ਹੈ ਕਿ ਅਸੀਂ ਦੋ ਦਿਨ ਖੇਡ ਸ਼ੁਰੂ ਨਹੀਂ ਕਰ ਸਕੇ ਪਰ ਇਤਿਹਾਸ ਦੱਸਦਾ ਹੈ ਕਿ ਇੱਥੇ ਕੋਈ ਵੀ ਮੈਚ ਰੱਦ ਨਹੀਂ ਹੋਇਆ ਹੈ। ਦੁਨੀਆ ਵਿਚ ਕਈ ਜਗ੍ਹਾ ਹਨ ਜਿੱਥੇ ਮੀਂਹ ਕਾਰਨ ਮੈਚ ਰੱਦ ਕਰ ਦਿੱਤੇ ਗਏ।’’


Tarsem Singh

Content Editor

Related News