ਸ਼ੁਭਮਨ ਨੂੰ ਅੰਪਾਇਰ ਨਾਲ ਵਿਵਾਦ ਪਿਆ ਭਾਰੀ, ਪੂਰੀ ਮੈਚ ਫੀਸ ਕੱਟੀ

01/07/2020 2:36:27 PM

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੀ ਰਣਜੀ ਮੈਚ 'ਚ ਅੰਪਾਇਰ ਨਾਲ ਭਿੜਨ ਦੇ ਮਾਮਲੇ 'ਚ ਬੀ. ਸੀ. ਸੀ. ਆਈ. ਨੇ 100 ਫੀਸਦੀ ਮੈਚ ਫੀਸ ਕੱਟ ਲਈ ਹੈ। ਉਹ ਮੈਚ ਦੇ ਪਹਿਲੇ ਦਿਨ ਹੀ ਆਊਟ ਕਰਾਰ ਕਰ ਦਿੱਤੇ ਜਾਣ 'ਤੇ ਅੰਪਾਇਰਾਂ ਨਾਲ ਭਿੜ ਗਏ ਸੀ। ਉੱਥੇ ਹੀ ਦਿੱਲੀ ਦੇ ਕਪਤਾਨ ਧਰੁਵ ਸ਼ੌਰਿਆ ਦੀ ਵੀ 50 ਫੀਸਦੀ ਮੈਚ ਫੀਸ ਕੱਟੀ ਗਈ ਹੈ। ਸੂਤਰਾਂ ਮੁਤਾਬਕਾ ਬੀ. ਸੀ. ਸੀ. ਆਈ. ਵੱਲੋਂ ਇਹ ਫੈਸਲਾ ਮੈਚ ਦੇ ਅੰਤਿਮ ਦਿਨ ਲਿਆ ਗਿਆ। ਮੈਚ ਰ ੈਫਰੀ ਰੰਗਨਾਥਨ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਚ ਤੋਂ ਬਾਅਦ ਬੁਲਾਇਆ ਗਿਆ ਅਤੇ ਦੋਵਾਂ ਦ੍ਰਾਂ ਨੂੰ ਸੁਣਿਆ ਗਿਆ। ਇਸ ਤੋਂ ਬਾਅਦ ਉਸ ਦੀ ਰਿਪੋਰਟ ਬਣਾ ਕੇ ਬੀ. ਸੀ. ਸੀ. ਆਈ. ਨੂੰ ਭੇਜੀ ਗਈ , ਜਿਸ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ।

ਸੁਬੋਧ ਭੱਟੀ ਦੀ ਗੇਂਦ 'ਤੇ ਹੋਇਆ ਸੀ ਵਿਵਾਦ
PunjabKesari

ਸ਼ੁੱਕਰਵਾਰ ਨੂੰ ਪੰਜਾਬ ਦੇ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਪੰਜਾਬ ਅਤੇ ਦਿੱਲੀ ਵਾਚਲੇ ਰਣਜੀ ਟਰਾਫੀ ਦਾ ਮੁਕਾਬਲਾ ਹੋਇਆ। ਇਸ ਮੈਚ 'ਚ ਪੰਜਾਬ ਦੇ ਕਪਤਾਨ ਨੇ ਟਾਸਟ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪੰਜਾਬ ਲਈ ਓਪਨਰ ਸ਼ੁਭਮਨ ਗਿੱਲ ਅਤੇ ਸ਼ਨਵੀਰ ਸਿੰਘ ਨੇ ਪਾਰੀ ਦੀ ਸ਼ੁਰੂਆਤ ਕੀਤੀ। ਸ਼ੁਭਮਨ ਅਜੇ 10 ਦੌੜਾਂ ਦੇ ਨਿਜੀ ਸਕੋਰ 'ਤੇ ਹੀ ਸੀ ਕਿ ਦਿੱਲੀ ਦੇ ਮੀਡੀਅਮ ਪੇਸਰ ਸੁਬੋਧ ਭੱਟੀ ਦੀ ਗੇਂਦ 'ਤੇ ਅੰਪਾਇਰ ਨੇ ਕੈਚ ਆਊਟ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਉਹ ਅੰਪਾਇਰ ਦੇ ਫੈਸਲੇ ਤੋਂ ਕਾਫੀ ਨਾਰਾਜ਼ ਦਿਸੇ ਅਤੇ ਅੰਪਾਇਰ ਨਾਲ ਉਲਝ ਪਏ। ਸਟੇਟ ਅੰਪਾਇਰ ਮੁਹੰਮਦ ਰਫੀ ਨੇ ਆਪਣਾ ਫੈਸਲਾ ਬਦਲ ਦਿੱਤਾ। ਜਿਸ ਤੋਂ ਬਾਅਦ ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। 15 ਮਿੰਟ ਤਕ ਖੇਡ ਰੁਕੀ ਰਹੀ। ਫਿਰ ਮੈਚ ਰੈਫਰੀ ਮੈਦਾਨ 'ਤੇ ਆਏ ਅਤੇ ਖਿਡਾਰੀਆਂ ਨਾਲ ਗੱਲ ਕਰ ਕੇ ਮੈਚ ਦੋਬਾਰਾ ਸ਼ੁਰੂ ਕੀਤਾ।

ਸ਼ੁਭਮਨ ਨੂੰ ਲੱਗਾ, ਨਹੀਂ ਹੈ ਆਊਟ
PunjabKesari

ਮੈਚ ਦੌਰਾਨ ਫੀਲਡ ਅੰਪਾਇਰ ਮੁਹੰਮਦ ਰਫੀ ਦੇ ਆਊਟ ਦੇਣ ਤੋਂ ਬਾਅਦ ਪੰਜਾਬ ਦੇ ਓਪਨਰ ਸ਼ੁਭਮਨ ਨੂੰ ਗੁੱਸਾ ਆ ਗਿਆ ਸੀ। ਗਿੱਲ ਦਾ ਮੰਨਣਾ ਹੈ ਕਿ ਉਹ ਆਊਟ ਨਹੀਂ ਸੀ ਅਤੇ ਇਸ ਵਜ੍ਹਾ ਤੋਂ ਉਸ ਨੇ ਅੰਪਾਇਰ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਮੈਦਾਨ ਛੱਡਣ ਤੋਂ ਇਨਕਾਰ ਕੀਤਾ।

ਸਿਰਫ 23 ਦੌੜਾਂ ਬਣਾ ਸਕਿਆ ਸ਼ੁਭਮਨ
ਸ਼ੁਭਮਨ ਗਿੱਲ ਇਸ ਮੈਚ 'ਚ 41 ਗੇਂਦਾਂ 'ਚ 23 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਇਸ ਪ ਾਰੀ 'ਚ 4 ਚੌਕੇ ਲਾਏ। ਗਿੱਲ ਨੂੰ ਸਿਮਰਜੀਤ ਦੇ ਗੇਂਦ 'ਤੇ ਅਨੁਜ ਰਾਵਤ ਨੇ ਵਿਕਟ ਦੇ ਪਿੱਛੇ ਕੈਚ ਕੀਤਾ। ਪੰਜਾਬ ਦੀ ਟੀਮ ਐਲੀਟ ਗਰੁਪ 'ਚ ਟਾਪ 'ਤੇ ਚੱਲ ਰਹੀ ਹੈ। ਪੰਜਾਬ ਕੋਲ ਕੁਲ 17 ਅੰਕ ਹਨ।


Related News