ਸ਼ੁੱਭਮਨ ਗਿੱਲ ਦੀ ਭੈਣ Shahneel Gill ਬਿਕਨੀ 'ਚ ਆਈ ਨਜ਼ਰ, ਬੀਚ 'ਤੇ ਕੀਤੀ ਮਸਤੀ, Video
Saturday, Jun 25, 2022 - 04:08 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਸ਼ੁੱਭਮਨ ਗਿੱਲ ਇਕ ਪਾਸੇ ਜਿੱਥੇ ਇਨ੍ਹਾਂ ਦਿਨਾਂ 'ਚ ਇੰਗਲੈਂਡ ਦੇ ਖ਼ਿਲਾਫ਼ ਪੰਜਵੇਂ ਟੈਸਟ ਮੈਚ ਦੀਆਂ ਤਿਆਰੀਆਂ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਭੈਣ ਸ਼ਹਿਲੀਨ ਗਿੱਲ ਫ਼ੁਰਸਤ ਦੇ ਸਮੇਂ 'ਚ ਬੀਚ 'ਤੇ ਦੋਸਤਾਂ ਦੇ ਨਾਲ ਕੁਆਲਿਟੀ ਟਾਈਮ ਬਿਤਾ ਰਹੀ ਹੈ। ਸ਼ੁੱਭਮਨ ਆਪਣੀ ਭੈਣ ਸ਼ਹਿਨੀਲ ਦੇ ਕਾਫ਼ੀ ਕਰੀਬ ਹੈ। ਅਕਸਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਇਕੱਠਿਆਂ ਫਨ ਐਕਟੀਵਿਟੀਜ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਇਨ੍ਹਾਂ ਸਭ ਦੇ ਵਿਚਾਲੇ ਸ਼ਹਿਨੀਲ ਨੇ ਆਪਣੇ ਫੈਨਜ਼ ਨੂੰ ਆਪਣਾ ਨਵਾਂ ਰੂਪ ਦਿਖਾਇਆ ਹੈ। ਬੀਚ ਪਾਰਟੀ ਲਈ ਗਈ ਸ਼ਹਿਨੀਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ, ਜਿਸ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਰਣਜੀ ਟਰਾਫੀ 'ਚ ਫਿਰ ਦਿੱਸਿਆ ਸਿੱਧੂ ਮੂਸੇਵਾਲਾ ਦਾ ਕ੍ਰੇਜ਼, ਹੁਣ ਇਸ ਬੱਲੇਬਾਜ਼ ਨੇ ਮਨਾਇਆ ਜਸ਼ਨ
ਸ਼ਹਿਨੀਲ ਇਸ ਦੌਰਾਨ ਸਮੁੰਦਰ ਦੇ ਪਾਣੀ 'ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਵਲੋਂ ਪਾਈ ਗਈ ਵੀਡੀਓ ਪੋਸਟ ਨੂੰ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ। ਇੱਥੋਂ ਤਕ ਕਿ ਕ੍ਰਿਕਟਰ ਨਿਤੀਸ਼ ਰਾਣਾ ਦੀ ਪਤਨੀ ਸਾਚੀ ਮਰਵਾਹਾ ਵੀ ਉਨ੍ਹਾਂ ਦੀ ਪੋਸਟ 'ਤੇ ਕੁਮੈਂਟ ਕਰਨ ਤੋਂ ਨਹੀਂ ਰਹਿ ਸਕੀ। ਵੀਡੀਓ 'ਚ ਸ਼ਹਿਨੀਲ ਵਨ ਪੀਸ ਬਿਕਨੀ ਪਹਿਨੇ ਹੋਏ ਦਿਖ ਰਹੀ ਹੈ। ਉਨ੍ਹਾਂ ਨੇ ਆਪਣੀ ਹਾਲੀਡੇ ਐਕਟੀਵਿਟੀਜ਼ ਦੀਆਂ ਕਈ ਤਸਵੀਰਾਂ ਵੀ ਵੀਡੀਓ 'ਚ ਸ਼ੇਅਰ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।