ਭਾਰਤੀ ਖਿਡਾਰੀਆਂ ਨੂੰ ਤੋਹਫ਼ੇ ਮਿਲਣ ਦਾ ਸਿਲਸਿਲਾ ਜਾਰੀ, ਆਨੰਦ ਮਹਿੰਦਰਾ ਨੇ ਹੁਣ ਇਸ ਖਿਡਾਰੀ ਨੂੰ ਦਿੱਤੀ ‘ਥਾਰ’

Tuesday, Apr 20, 2021 - 05:05 PM (IST)

ਭਾਰਤੀ ਖਿਡਾਰੀਆਂ ਨੂੰ ਤੋਹਫ਼ੇ ਮਿਲਣ ਦਾ ਸਿਲਸਿਲਾ ਜਾਰੀ, ਆਨੰਦ ਮਹਿੰਦਰਾ ਨੇ ਹੁਣ ਇਸ ਖਿਡਾਰੀ ਨੂੰ ਦਿੱਤੀ ‘ਥਾਰ’

ਨਵੀਂ ਦਿੱਲੀ : ਆਸਟ੍ਰੇਲੀਆਈ ਦੌਰੇ ’ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਨੂੰ ਇਤਿਹਾਸਕ ਸੀਰੀਜ਼ ਜਿਤਾਉਣ ਵਿਚ ਮਦਦ ਕਰਨ ਵਾਲੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ ਨੂੰ ਆਖ਼ਿਰਕਾਰ ਆਪਣਾ ਤੋਹਫ਼ਾ ਮਿਲ ਹੀ ਗਿਆ। ਸ਼ੁਭਮਨ ਗਿੱਲ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਮਹਿੰਦਰਾ ਥਾਰ ਗਿਫ਼ਟ ਕੀਤੀ ਹੈ। ਸ਼ੁਭਮਨ ਗਿੱਲ ਇਨ੍ਹੀਂ ਦਿਲੀਂ ਆਈ.ਪੀ.ਐਲ. ਮੈਚ ਖੇਡਣ ਵਿਚ ਰੁੱਝੇ ਹੋਏ ਹਨ, ਅਜਿਹੇ ਵਿਚ ਉਨ੍ਹਾਂ ਦੇ ਪਰਿਵਾਰ ਨੇ ਇਹ ਐਸ.ਯੂ.ਵੀ. ਰਿਸੀਵ ਕੀਤੀ।

PunjabKesari

ਸ਼ੁਭਮਨ ਗਿੱਲ ਨੇ ਟਵਿਟਰ ’ਤੇ ਆਪਣੀ ਨਵੀਂ ਮਹਿੰਦਰਾ ਥਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸ਼ੁਭਮਨ ਗਿੱਲ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਇਹ ਮਹਿੰਦਰਾ ਥਾਰ ਹਾਸਲ ਕਰਨਾ ਸ਼ਾਨਦਾਰ ਅਹਿਸਾਸ ਹੈ। ਆਨੰਦ ਮਹਿੰਦਰਾ ਸਰ ਮੈਂ ਤੁਹਾਡਾ ਧੰਨਵਾਦੀ ਹਾਂ ਅਤੇ ਇਸ ਗਿਫ਼ਟ ਲਈ ਬਹੁਤ-ਬਹੁਤ ਧੰਨਵਾਦ। ਭਾਰਤ ਲਈ ਖੇਡਣਾ ਇਕ ਸਨਮਾਨ ਦੀ ਗੱਲ ਹੈ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।’ ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸਿਰਾਜ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਤੋਹਫ਼ੇ ਵਿਚ ਮਹਿੰਦਰਾ ਥਾਰ ਮਿਲ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਆਸਟ੍ਰੇਲੀਆ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਟੀ ਨਟਰਾਜਨ, ਮੁਹੰਮਦ ਸਿਰਾਜ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਮਹਿੰਦਰਾ ਥਾਰ ਗਿਫ਼ਟ ਦੇਣ ਦਾ ਵਾਆਦਾ ਕੀਤਾ ਸੀ।

ਟੀ ਨਟਰਾਜਨ ਨੇ ਟਵਿਟਰ ’ਤੇ ਲਿਖਿਆ ਸੀ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।'

ਉਥੇ ਹੀ ਸ਼ਾਰਦੁਲ ਠਾਕੁਰ ਨੇ ਆਪਣੇ ਟਵਿਟਰ ’ਤੇ ਲਿਖਿਆ ਸੀ, ‘ਨਵੀਂ ਮਹਿੰਦਰਾ ਥਾਰ ਆ ਚੁੱਕੀ ਹੈ। ਮਹਿੰਦਰਾ ਕੰਪਨੀ ਨੇ ਇਸ ਨੂੰ ਜ਼ਬਰਦਸਤ ਤਰੀਕੇ ਨਾਲ ਬਣਾਇਆ ਹੈ। ਮੈਂ ਇਸ ਐਸ.ਯੂ.ਵੀ. ਨੂੰ ਡਰਾਈਵ ਕਰਕੇ ਕਾਫ਼ੀ ਖ਼ੁਸ਼ ਹਾਂ। ਇਸ ਜੈਸਚਰ ਨੂੰ ਸਾਡੇ ਦੇਸ਼ ਦੇ ਯੁਵਾ ਕਾਫ਼ੀ ਪਸੰਦ ਕਰਨਗੇ। ਇਕ ਵਾਰ ਫਿਰ ਤੋਂ ਸ਼੍ਰੀ ਆਨੰਦ ਮਹਿੰਦਰਾ ਅਤੇ ਪ੍ਰਕਾਸ਼ ਵਾਕੰਕਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਸਟ੍ਰੇਲੀਆ ਦੌਰ ’ਤੇ ਸਾਡੇ ਯੋਗਦਾਨ ਦੀ ਸ਼ਲਾਘਾ ਕੀਤੀ।

 

 

ਮੁਹੰਮਦ ਸਿਰਾਜ ਨੇ ਟਵਿਟਰ ’ਤੇ ਲਿਖਿਆ ਸੀ, ‘ਮੇਰੇ ਕੋਲ ਇਸ ਸਮੇਂ ਅਲਫਾਜ਼ ਨਹੀਂ ਹਨ। ਮੈਂ ਖ਼ੂਬਸੂਰਤ ਮਹਿੰਦਰਾ ਥਾਰ ਨੂੰ ਪਾ ਕੇ ਬੇਹੱਦ ਖ਼ੁਸ਼ ਹਾਂ। ਇਸ ਸਮੇਂ ਮੈਂ ਆਨੰਦ ਮਹਿੰਦਰਾ ਸਰ ਦਾ ਧੰਨਵਾਦ ਕਰਨਾ ਚਾਵਾਂਗਾ। ਇਹ ਐਸ.ਯੁ.ਵੀ. ਐਕਸਾ ਮਰੀਨ ਰੰਗ ਦੀ ਹੈ।’

 

ਵਾਸ਼ਿੰਗਟਨ ਸੁੰਦਰ ਨੇ ਲਿਖਿਆ ਸੀ, ‘ਇਸ ਬਿਹਤਰੀਨ ਗਿਫ਼ਟ ਅਤੇ ਮੋਟੀਵੇਸ਼ਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼੍ਰੀ ਆਨੰਦ ਮਹਿੰਦਰਾ ਜੀ।’ ਵਾਸ਼ਿੰਗਟਨ ਨੇ ਅੱਗੇ ਲਿਖਿਆ, ‘ਇਹ ਸਾਨੂੰ ਸਾਰੇ ਨੌਜਵਾਨਾਂ ਨੂੰ ਮੋਟੀਵੇਟ ਕਰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡਾ ਸਮਰਥਨ ਕਈ ਲੋਕਾਂ ਨੂੰ ਖੇਡ ਲਈ ਮੋਟੀਵੇਟ ਕਰੇਗਾ, ਜਿਸ ਨਾਲ ਸਾਡੇ ਦੇਸ਼ ਨੂੰ ਮਾਣ ਕਰਨ ਦਾ ਮੌਕਾ ਮਿਲੇਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸ਼ੁੱਭਕਾਮਨਾਵਾਂ, ਸਰ।’ ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ ਟਨਰਾਜਨ, ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸਿਰਾਜ ਨੂੰ ਵੀ ਤੋਹਫ਼ੇ ਵਿਚ ਮਹਿੰਦਰਾ ਥਾਰ ਮਿਲ ਚੁੱਕੀ ਹੈ।

 


author

cherry

Content Editor

Related News