IND vs ENG: ''ਗਿੱਲ ਸਾਬ੍ਹ'' ਨੇ ਪਾ''ਤੀ ਧਕ! ਦੂਜੀ ਪਾਰੀ ''ਚ ਵੀ ਸੈਂਕੜਾ ਜੜ ਰਚ''ਤਾ ਇਤਿਹਾਸ

Saturday, Jul 05, 2025 - 08:35 PM (IST)

IND vs ENG: ''ਗਿੱਲ ਸਾਬ੍ਹ'' ਨੇ ਪਾ''ਤੀ ਧਕ! ਦੂਜੀ ਪਾਰੀ ''ਚ ਵੀ ਸੈਂਕੜਾ ਜੜ ਰਚ''ਤਾ ਇਤਿਹਾਸ

ਸਪੋਰਟਸ ਡੈਸਕ- ਇੰਗਲੈਂਡ ਵਿਰੁੱਧ ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੁਭਮਨ ਗਿੱਲ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ ਸ਼ਾਨਦਾਰ 269 ਦੌੜਾਂ ਬਣਾਈਆਂ। ਹੁਣ ਸ਼ੁਭਮਨ ਨੇ ਭਾਰਤੀ ਟੀਮ ਦੀ ਦੂਜੀ ਪਾਰੀ ਵਿੱਚ ਵੀ ਸੈਂਕੜਾ ਲਗਾਇਆ ਹੈ। ਸ਼ੁਭਮਨ ਗਿੱਲ ਟੈਸਟ ਮੈਚ ਵਿੱਚ ਸੈਂਕੜਾ ਅਤੇ ਦੋਹਰਾ ਸੈਂਕੜਾ ਦੋਵੇਂ ਬਣਾਉਣ ਵਾਲੇ ਦੂਜੇ ਭਾਰਤੀ ਹਨ। ਸ਼ੁਭਮਨ ਤੋਂ ਪਹਿਲਾਂ ਸਿਰਫ ਸੁਨੀਲ ਗਾਵਸਕਰ ਹੀ ਅਜਿਹਾ ਕਰ ਸਕੇ ਸਨ।

ਸ਼ੁਭਮਨ ਗਿੱਲ ਹੁਣ ਟੈਸਟ ਮੈਚ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਸ਼ੁਭਮਨ ਨੇ ਸੁਨੀਲ ਗਾਵਸਕਰ ਦਾ 54 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਗਾਵਸਕਰ ਨੇ ਅਪ੍ਰੈਲ 1971 ਵਿੱਚ ਵੈਸਟਇੰਡੀਜ਼ ਵਿਰੁੱਧ ਪੋਰਟ ਆਫ ਸਪੇਨ ਟੈਸਟ ਮੈਚ ਵਿੱਚ ਕੁੱਲ 344 ਦੌੜਾਂ (124 ਅਤੇ 220) ਬਣਾਈਆਂ ਸਨ।

ਇਕ ਟੈਸਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ

366*- ਸ਼ੁਭਮਨ ਗਿੱਲ vs ਇੰਗਲੈਂਡ, ਐਜਬੈਸਟਨ, 2025
344- ਸੁਨੀਲ ਗਾਵਸਕਰ vs ਵੈਸਟ ਇੰਡੀਜ਼, ਪੋਰਟ ਆਫ ਸਪੇਨ, 1971
340- ਵੀਵੀਐਸ ਲਕਸ਼ਮਣ vs ਆਸਟ੍ਰੇਲੀਆ, ਕੋਲਕਾਤਾ, 2001
330- ਸੌਰਵ ਗਾਂਗੁਲੀ vs ਪਾਕਿਸਤਾਨ, ਬੰਗਲੁਰੂ, 2007
319- ਵਰਿੰਦਰ ਸਹਿਵਾਗ vs ਦੱਖਣੀ ਅਫਰੀਕਾ, ਚੇਨਈ, 2008
309- ਵਰਿੰਦਰ ਸਹਿਵਾਗ vs ਪਾਕਿਸਤਾਨ, ਮੁਲਤਾਨ, 2004

- ਸ਼ੁਭਮਨ ਗਿੱਲ ਏਸ਼ੀਆ ਤੋਂ ਬਾਹਰ ਟੈਸਟ ਮੈਚ ਵਿੱਚ 350 ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਏਸ਼ੀਆਈ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਹਨੀਫ ਮੁਹੰਮਦ ਨੇ 1958 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਬ੍ਰਿਜਟਾਊਨ ਟੈਸਟ ਵਿੱਚ ਕੁੱਲ 354 ਦੌੜਾਂ ਬਣਾਈਆਂ ਸਨ।

- ਸ਼ੁਭਮਨ ਗਿੱਲ SENA (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ) ਦੇਸ਼ਾਂ ਵਿੱਚ ਇੱਕ ਟੈਸਟ ਮੈਚ ਵਿੱਚ 300 ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਏਸ਼ੀਆਈ ਬੱਲੇਬਾਜ਼ ਹੈ। ਉਸ ਤੋਂ ਪਹਿਲਾਂ, ਰਾਹੁਲ ਦ੍ਰਾਵਿੜ (305) ਅਤੇ ਸਚਿਨ ਤੇਂਦੁਲਕਰ (301) ਨੇ 2003-04 ਦੇ ਐਡੀਲੇਡ ਅਤੇ ਸਿਡਨੀ ਵਿੱਚ ਕ੍ਰਮਵਾਰ ਆਸਟ੍ਰੇਲੀਆ ਦੌਰੇ ਦੌਰਾਨ ਅਜਿਹਾ ਕੀਤਾ ਸੀ।

- ਸ਼ੁਭਮਨ ਗਿੱਲ ਇੱਕ ਟੈਸਟ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਵੀ ਹੈ। ਸ਼ੁਭਮਨ ਗਿੱਲ ਨੇ ਇਸ ਮਾਮਲੇ ਵਿੱਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਕੋਹਲੀ ਨੇ 2017 ਵਿੱਚ ਸ਼੍ਰੀਲੰਕਾ ਵਿਰੁੱਧ ਦਿੱਲੀ ਟੈਸਟ ਵਿੱਚ ਕੁੱਲ 293 ਦੌੜਾਂ ਬਣਾਈਆਂ।


author

Rakesh

Content Editor

Related News