ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਵਨਡੇ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ ''ਤੇ
Wednesday, Sep 06, 2023 - 07:53 PM (IST)
ਦੁਬਈ : ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੇ ਚੱਲ ਰਹੇ ਏਸ਼ੀਆ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. ਵਨਡੇ ਰੈਂਕਿੰਗ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ। ਗਿੱਲ ਨੇ ਸੋਮਵਾਰ ਨੂੰ ਨੇਪਾਲ ਖਿਲਾਫ 67 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੇ ਆਧਾਰ 'ਤੇ ਉਹ 750 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਕਿਸ਼ਨ ਨੇ 12 ਸਥਾਨਾਂ ਦੀ ਵੱਡੀ ਛਾਲ ਮਾਰ ਕੇ 624 ਰੇਟਿੰਗ ਅੰਕਾਂ ਨਾਲ 24ਵਾਂ ਸਥਾਨ ਹਾਸਲ ਕੀਤਾ ਹੈ। ਉਸ ਨੇ ਪਾਕਿਸਤਾਨ ਖਿਲਾਫ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 882 ਅੰਕਾਂ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹਨ।
ਇਹ ਵੀ ਪੜ੍ਹੋ : WC 2023 : ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦਾ ਮੁੱਲ ਜਾਣ ਹੋ ਜਾਵੋਗੇ ਹੈਰਾਨ, ਲੱਖਾਂ 'ਚ ਹੈ ਕੀਮਤ
ਗੇਂਦਬਾਜ਼ਾਂ 'ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ 652 ਰੇਟਿੰਗ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਹਨ। ਉਹ ਭਾਰਤ ਦਾ ਸਰਵੋਤਮ ਰੈਂਕਿੰਗ ਵਾਲਾ ਗੇਂਦਬਾਜ਼ ਹੈ। ਉਸ ਤੋਂ ਬਾਅਦ ਕੁਲਦੀਪ ਯਾਦਵ 12ਵੇਂ ਅਤੇ ਜਸਪ੍ਰੀਤ ਬੁਮਰਾਹ 35ਵੇਂ ਸਥਾਨ 'ਤੇ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਚੋਟੀ 'ਤੇ ਹਨ।
ਆਲਰਾਊਂਡਰਾਂ ਦੀ ਸੂਚੀ 'ਚ ਚੋਟੀ ਦੇ 20 'ਚ ਹਾਰਦਿਕ ਪੰਡਯਾ ਇਕਲੌਤਾ ਭਾਰਤੀ ਕ੍ਰਿਕਟਰ ਹੈ। ਉਹ 220 ਰੇਟਿੰਗ ਅੰਕਾਂ ਨਾਲ ਦਸਵੇਂ ਸਥਾਨ 'ਤੇ ਹੈ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਇਸ ਸੂਚੀ 'ਚ ਸਿਖਰ 'ਤੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8