ਰਾਸ਼ਟਰਮੰਡਲ ਸ਼ਤਰੰਜ ਪ੍ਰਤੀਯੋਗਿਤ ''ਚ ਸ਼ੁਭੀ ਗੁਪਤਾ ਨੂੰ ਦੋਹਰੀ ਸਫਲਤਾ

Tuesday, Sep 10, 2024 - 03:30 PM (IST)

ਨਵੀਂ ਦਿੱਲੀ- ਭਾਰਤ ਦੀ ਸ਼ੁਭੀ ਗੁਪਤਾ ਨੇ ਸ੍ਰੀਲੰਕਾ ਦੇ ਕਲੂਤਾਰਾ ਵਿਚ ਹਾਲ ਹੀ ਵਿਚ ਸਮਾਪਤ ਹੋਈ ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਲੜਕੀਆਂ ਦੇ ਅੰਡਰ-16 ਵਰਗ ਵਿਚ ਸੋਨ ਤਮਗਾ ਅਤੇ ਅੰਡਰ-20 ਵਰਗ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਦੋਹਰੀ ਸਫਲਤਾ ਹਾਸਲ ਕੀਤੀ। ਮਹਿਲਾ ਫਿਡੇ ਮਾਸਟਰ ਅਤੇ ਲੜਕੀਆਂ ਦੇ ਅੰਡਰ-19 ਵਰਗ ਵਿੱਚ ਮੌਜੂਦਾ ਰਾਸ਼ਟਰੀ ਚੈਂਪੀਅਨ ਸ਼ੁਭੀ ਨੇ ਅੰਡਰ-16 ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਵਰਗ ਵਿੱਚ ਸੱਤ ਬਾਜ਼ੀਆਂ ਜਿੱਤੀਆਂ ਜਦਕਿ ਦੋ ਬਾਜ਼ੀਆਂ ਡਰਾਅ ਕਰਵਾਈਆਂ। ਸ਼ੁਭੀ ਨੇ ਸੰਭਾਵਿਤ ਨੌਂ ਵਿੱਚੋਂ ਅੱਠ ਅੰਕ ਹਾਸਲ ਕੀਤੇ ਅਤੇ ਹਮਵਤਨ ਮਰਿਤਿਕਾ ਮਲਿਕ (ਸੱਤ ਅੰਕ) ਅਤੇ ਯਸ਼ਵੀ ਜੈਨ (6.5 ਅੰਕ) ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਸ਼ੁਭੀ ਨੇ ਓਪਨ ਵਰਗ 'ਚ ਤਜਰਬੇਕਾਰ ਗ੍ਰੈਂਡਮਾਸਟਰਾਂ, ਅੰਤਰਰਾਸ਼ਟਰੀ ਮਾਸਟਰਾਂ ਅਤੇ ਮਹਿਲਾ ਗ੍ਰੈਂਡਮਾਸਟਰਾਂ ਦੇ ਖਿਲਾਫ  ਸ਼ਾਨਦਾਰ ਖੇਡ ਦਿਖਾਇਆ ਭਾਰਤ ਦੀ ਇਸ ਨੌਜਵਾਨ ਖਿਡਾਰਨ ਨੇ ਲੜਕੀਆਂ ਦੇ ਅੰਡਰ-20 ਵਰਗ ਵਿੱਚ 4.5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਸ਼ੁਭੀ ਨੇ ਆਪਣੇ ਪ੍ਰਦਰਸ਼ਨ ਬਾਰੇ ਕਿਹਾ, “ਕੁੱਝ ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਖਿਲਾਫ ਖੇਡਣਾ ਸ਼ਾਨਦਾਰ ਅਨੁਭਵ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਦੋਵਾਂ ਵਰਗਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।” ਗਾਜ਼ੀਆਬਾਦ ਦੀ ਰਹਿਣ ਵਾਲੀ ਇਸ ਭਾਰਤੀ ਖਿਡਾਰਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ 1 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ।


Aarti dhillon

Content Editor

Related News