ਸ਼ੁਭੰਕਰ 67 ਦੇ ਸਕੋਰ ਨਾਲ ਚੋਟੀ ਦਸ ''ਚ
Saturday, Sep 21, 2019 - 02:15 AM (IST)

ਨਵੀਂ ਦਿੱਲੀ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਦੂਜੇ ਦੌਰ 'ਚ ਬਿਨਾ ਬੋਗੀ ਕੀਤੇ ਹੋਏ ਪੰਜ ਅੰਡਰ 67 ਦਾ ਸਕੋਰ ਬਣਾਇਆ, ਜਿਸ ਨਾਲ ਉਹ ਬੀ. ਐੱਮ. ਡਬਲਯੂ. ਪੀ. ਜੀ. ਏ. ਗੋਲਫ ਚੈਂਪੀਅਨਸ਼ਿਪ 'ਚ ਛੇ ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਪਹੁੰਚ ਗਏ। ਸ਼ੁਭੰਕਰ ਨੇ ਪਹਿਲੇ ਦੌਰ 'ਚ 71 ਦਾ ਕਾਰਡ ਖੇਡਿਆ ਸੀ ਪਰ ਦੂਜੇ ਦੌਰ ਤੋਂ ਬਾਅਦ ਉਸਦੇ ਸਕੋਰ 'ਚ ਸੁਧਾਰ ਹੋ ਗਿਆ। ਹੁਣ ਕੁਝ ਖਿਡਾਰੀਆਂ ਨੇ ਆਪਣਾ ਦੂਸਰਾ ਦੌਰ ਪੂਰਾ ਨਹੀਂ ਕੀਤਾ ਹੈ ਉਹ ਚੋਟੀ ਦਸ 'ਚ ਸ਼ਾਮਿਲ ਹੈ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਐੱਸ. ਐੱਸ. ਪੀ. ਚੌਰਸੀਆ (72-78) ਕੱਟ ਹਾਸਲ ਕਰਨ ਤੋਂ ਖੁੰਝ ਗਏ। ਜਾਨ ਰਹਿਮ (66-67) ਤੇ ਡੈਨੀ ਵਿਲੇਟ (68-65) ਦੋਵੇਂ 11 ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ ਹੈ।