ਸੀ. ਜੇ. ਕੱਪ 'ਚ ਚੰਗਾ ਪ੍ਰਦਰਸ਼ਨ ਕਰ ਭਾਰਤੀ ਟੀਮ 'ਚ ਜਗ੍ਹਾ ਬਣਾਉਣਾ ਚਾਹੁੰਦੈ ਸ਼ੁਭੰਕਰ

10/17/2018 6:19:22 PM

ਜੇਜੁ ਆਈਲੈਂਡ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਇਸ ਹਫਤੇ 95 ਲੱਖ ਡਾਲਰ ਇਨਾਮੀ ਰਾਸ਼ੀ ਸੀ. ਜੇ. ਕੱਪ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਪੀ. ਜੀ. ਏ. ਟੂਰ ਕਾਰਡ ਹਾਸਲ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖਣ ਤੋਂ ਇਲਾਵਾ ਅੰਤਰਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵੀ ਕਰਨਗੇ। ਸ਼ੁਭੰਕਰ ਦੀਆਂ ਨਜ਼ਰਾਂ ਪੀ. ਜੀ. ਏ. ਟੂਰ ਕਾਰਡ ਤੋਂ ਇਲਾਵਾ ਅੰਤਰਰਾਸ਼ਟਰੀ ਟੀਮ ਅਤੇ 2020 ਵਿਚ ਟੋਕਿਓ ਵਿਚ ਹੋਣ ਵਾਲੇ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਉਣ 'ਤੇ ਲੱਗੀ ਹੈ। ਪਿਛਲੇ ਹਫਤੇ ਉਹ ਮਲੇਸ਼ੀਆ ਵਿਚ ਸੀ. ਆਈ. ਐੱਮ. ਬੀ. ਕਲਾਸਿਕ ਵਿਚ ਸੰਯੁਕਤ ਦਸਵੇਂ ਸਥਾਨ 'ਤੇ ਰਹੇ ਸਨ। ਤੀਜੇ ਦੌਰ ਤੱਕ ਹਾਲਾਂਕਿ ਉਹ ਸੰਯੁਕਤ ਪਹਿਲੇ ਸਥਾਨ 'ਤੇ ਚਲ ਰਹੇ ਸਨ।

ਸੁਭੰਕਰ ਨੂੰ ਦੱਖਣੀ ਅਫਰੀਕਾ ਦੇ ਧਾਕੜ ਅਰਨੀ ਐਲਸ ਨਾਲ ਅਭਿਆਸ ਦੌਰ ਵਿਚ ਹਿੱਸਾ ਲੈਣ ਦਾ ਸੱਦਾ ਮਿਲਿਆ ਸੀ। ਐਲਸ ਅਗਲੇ ਸਾਲ ਹੋਣ ਵਾਲੇ ਪਹਿਲੇ ਪ੍ਰੈਸੀਡੈਂਟ ਕੱਪ ਵਿਚ ਅੰਤਰਰਾਸ਼ਟਰੀ ਟੀਮ ਦੇ ਕਪਤਾਨ ਹਨ। ਭਾਰਤ ਦੇ ਅਨਿਰਬਾਨ ਲਾਹਿੜੀ  2 ਪ੍ਰੈਸੀਡੈਂਟ ਕੱਪ ਵਿਚ ਖੇਡੇ ਸਨ ਅਤੇ ਸ਼ੁਬੰਕਰ ਵੀ ਉਸ ਦੇ ਨਕਸ਼ੇ ਕਦਮਾ 'ਤੇ ਚਲਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਅਗਲਾ ਪ੍ਰੈਸੀਡੈਂਟ ਕੱਪ ਕਾਫੀ ਮਹੱਤਵਪੂਰਨ ਹੋਵੇਗਾ ਕਿਉਂਕਿ ਅਰਨੀ ਅਤੇ ਟਾਈਗਰ ਵੁਡਸ ਕਪਤਾਨ ਹੋਣਗੇ। ਪ੍ਰੈਸੀਡੈਂਟ ਕੱਪ ਵਿਚ ਖੇਡਣਾ ਬਹੁਤ ਵੱਡਾ ਸਨਮਾਨ ਹੈ। ਅਨਿਰਬਾਨ ਇਸ ਵਿਚ ਖੇਡ ਚੁੱਕੇ ਹਨ ਅਤੇ ਜੇਕਰ ਇਸ ਵਾਰ ਅਸੀਂ ਦੋਵੇਂ ਇਸ ਵਿਚ ਜਗ੍ਹਾ ਬਣਾਉਂਦੇ ਹਾਂ ਤਾਂ ਇਹ ਸੋਨੇ 'ਤੇ ਸੁਹਾਗਾ ਹੋਵੇਗਾ।


Related News