ਸਾਊਦੀ ਇੰਟਰਨੈਸ਼ਨਲ ਗੋਲਫ ਵਿੱਚ ਸ਼ੁਭੰਕਰ ਸ਼ਰਮਾ ਚੋਟੀ ਦੇ ਭਾਰਤੀ

Saturday, Feb 04, 2023 - 07:49 PM (IST)

ਸਾਊਦੀ ਇੰਟਰਨੈਸ਼ਨਲ ਗੋਲਫ ਵਿੱਚ ਸ਼ੁਭੰਕਰ ਸ਼ਰਮਾ ਚੋਟੀ ਦੇ ਭਾਰਤੀ

ਕਾਏਕ : ਸ਼ੁਭੰਕਰ ਸ਼ਰਮਾ 50 ਲੱਖ ਡਾਲਰ ਦੇ ਸਾਊਦੀ ਇੰਟਰਨੈਸ਼ਨਲ ਗੋਲਫ ਟੂਰਨਾਮੈਂਟ ਵਿੱਚ ਕੱਟ 'ਚ ਪ੍ਰਵੇਸ਼ ਕਰਨ ਵਿੱਚ ਕਾਮਯਾਬ ਰਹੇ। ਸ਼ਰਮਾ ਤੋਂ ਇਲਾਵਾ ਭਾਰਤ ਦੇ ਸ਼ਿਵ ਕਪੂਰ, ਰਾਸ਼ਿਦ ਖਾਨ ਅਤੇ ਅਨਿਰਬਾਨ ਲਹਿਰੀ ਨੇ ਵੀ 36 ਹੋਲ ਦੇ ਕੱਟ 'ਚ ਜਗ੍ਹਾ ਬਣਾਈ।

ਅਜੀਤੇਸ਼ ਸੰਧੂ, ਗਗਨਜੀਤ ਭੁੱਲਰ ਅਤੇ ਵੀਰ ਅਹਲਾਵਤ ਹਾਲਾਂਕਿ ਇਸ ਤੋਂ ਖੁੰਝ ਗਏ। ਕੈਮਰੂਨ ਸਮਿਥ ਵਰਗੇ ਵੱਡੇ ਖਿਡਾਰੀ ਵੀ ਕੱਟ ਵਿਚ ਪ੍ਰਵੇਸ਼ ਨਹੀਂ ਕਰ ਸਕੇ। ਮੈਕਸੀਕੋ ਦੇ ਅਬਰਾਹਮ ਐਨਸੇਰ ਚਾਰ ਅੰਡਰ ਪਾਰ 66 ਦੇ ਸਕੋਰ ਨਾਲ ਬੜ੍ਹਤ 'ਤੇ ਰਹੇ।


author

Tarsem Singh

Content Editor

Related News