ਸ਼ੁਭੰਕਰ ਸ਼ਰਮਾ ਡਨਹਿਲ ਚੈਂਪੀਅਨਸ਼ਿਪ ''ਚ ਕੱਟ ਤੋਂ ਖੁੰਝੇ

Sunday, Oct 03, 2021 - 08:57 PM (IST)

ਸ਼ੁਭੰਕਰ ਸ਼ਰਮਾ ਡਨਹਿਲ ਚੈਂਪੀਅਨਸ਼ਿਪ ''ਚ ਕੱਟ ਤੋਂ ਖੁੰਝੇ

ਸੇਂਟ ਐਂਡ੍ਰਿਊਜ਼- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਐਲਫ੍ਰੇਡ ਡਨਹਿਲ ਲਿੰਕਸ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿਚ ਚਾਰ ਅੰਡਰ 68 ਦਾ ਸ਼ਾਨਦਾਰ ਕਾਰਡ ਖੇਡਿਆ ਪਰ ਇਸਦੇ ਬਾਵਜੂਦ ਕੱਟ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਸ਼ੁਭੰਕਰ ਨੇ ਪਹਿਲੇ ਦੌਰ 'ਚ 70 ਅਤੇ ਦੂਜੇ ਦੌਰ ਵਿਚ 78 ਦਾ ਕਾਰਡ ਖੇਡਿਆ ਸੀ। ਉਹ ਲਗਾਤਾਰ 8 ਕੱਟ ਹਾਸਲ ਕਰਨ ਤੋਂ ਬਆਦ ਕੱਟ 'ਚ ਜਗ੍ਹਾ ਬਣਾਉਣ ਵਿਚ ਅਸਫਲ ਹੋਏ ਹਨ।

ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤ ਬਣਿਆ ਉਪ ਜੇਤੂ, ਪਹਿਲੀ ਵਾਰ ਜਿੱਤਿਆ ਚਾਂਦੀ ਤਮਗਾ


ਇਨ੍ਹਾਂ 8 ਕੱਟ ਵਿਚ ਉਹ ਦੋ ਵਾਰ ਚੋਟੀ 10 'ਚ ਰਹੇ ਸਨ ਜਦਕਿ ਹੋਰ 'ਚ ਉਹ ਚੋਟੀ 20 ਵਿਚ ਪਹੁੰਚਣ 'ਚ ਕਾਮਯਾਬ ਹੋਏ ਸਨ। ਇਕ ਹੋਰ ਭਾਰਤੀ ਅਜੀਤੇਸ਼ ਸੰਧੂ ਵੀ ਕੱਟ ਤੋਂ ਖੁੰਝ ਗਏ। ਇੰਗਲੈਂਡ ਦੇ ਡੈਨੀ ਵਿਲੇਟ ਨੇ ਤਿੰਨ ਸਟ੍ਰੋਕ ਦੀ ਬੜ੍ਹਤ ਬਣਾਈ ਹੋਈ ਹੈ ਅਤੇ ਉਹ 8ਵੇਂ ਯੂਰਪੀਅਨ ਟੂਰ ਖਿਤਾਬ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News