ਸ਼ੁਭੰਕਰ ਸਾਂਝੇ ਤੌਰ ’ਤੇ 63ਵੇਂ ਸਥਾਨ ’ਤੇ ਰਹੇ, ਹਾਰਸਫੀਲਡ ਬਣੇ ਚੈਂਪੀਅਨ
Wednesday, Aug 19, 2020 - 01:50 AM (IST)
ਨਿਊ ਪੋਰਟ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਸੇਲਟਿਕ ਕਲਾਸਿਕ ਟੂਰਨਾਮੈਂਟ ਦੇ ਚੌਥੇ ਦੌਰ ’ਚ ਪਾਰ 71 ਦਾ ਕਾਰ ਖੇਡਿਆ, ਜਿਸ ਨਾਲ ਉਹ ਇਸ ਯੂਰਪੀਅਨ ਟੂਰ ਮੁਕਾਬਲੇ ’ਚ ਦੋ ਅੰਡਰ 282 ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ 63ਵੇਂ ਸਥਾਨ ’ਤੇ ਰਹੇ। ਬਿ੍ਰਟੇਨ ਦੇ ਸੈਮ ਹਾਰਸਫੀਲਡ ਨੇ ਚੌਥੇ ਦੌਰ ’ਚ ਚਾਰ ਅੰਡਰ 67 ਦਾ ਕਾਰਡ ਖੇਡਿਆ ਤੇ ਉਹ ਕੁੱਲ 18 ਅੰਡਰ ਦੇ ਸਕੋਰ ਦੇ ਨਾਲ ਜੇਤੂ ਬਣੇ।
ਹੀਰੋ ਓਪਨ ਤੋਂ ਬਾਅਦ ਤਿੰਨ ਹਫਤੇ ’ਚ ਇਹ ਉਸਦਾ ਦੂਜਾ ਖਿਤਾਬ ਹੈ। ਸ਼ੁਭੰਕਰ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਟੂਰਨਾਮੈਂਟ ’ਚ ਕੱਟ ਹਾਸਲ ਕਰਨ ’ਚ ਅਸਫਲ ਰਹੇ ਸੀ। ਇੱਥੇ ਹਾਲਾਂਕਿ ਕੱਟ ਹਾਸਲ ਕਰਨ ਤੋਂ ਬਾਅਦ ਉਹ ਸੂਚੀ ’ਚ ਆਪਣੇ ਸਥਾਨ ’ਚ ਸੁਧਾਰ ਕਰਨ ’ਚ ਅਸਫਲ ਰਹੇ। ਉਨ੍ਹਾਂ ਨੇ ਚਾਰ ਬਰਡੀ ਤੇ 4 ਹੀ ਬੋਗੀ ਲਗਾਈ। ਸ਼ੁਭੰਕਰ ਹੁਣ ਆਈ. ਐੱਸ. ਪੀ. ਐੱਸ. ਹਾਂਡਾ ਵੇਲਸ ਓਪਨ ’ਚ ਖੇਡਣਗੇ ਜਿੱਥੇ ਉਸਦੇ ਨਾਲ ਤਜਰਬੇਕਾਰ ਭਾਰਤੀ ਗੋਲਫਰ ਸ਼ਿਵ ਕਪੂਰ ਵੀ ਹੋਣਗੇ।