ਸ਼ੁਭੰਕਰ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਸਾਂਝੇ ਤੌਰ ''ਤੇ 110ਵੇਂ ਸਥਾਨ ''ਤੇ
Friday, Aug 07, 2020 - 10:52 PM (IST)

ਹਰਟਫੋਰਡਸ਼ਰ (ਬ੍ਰਿਟੇਨ)- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ 2020 ਇੰਗਲਿਸ਼ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪਾਰ-71 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 110ਵੇਂ ਸਥਾਨ 'ਤੇ ਹੈ, ਜਿਸ ਨਾਲ ਉਸਦਾ ਕੱਟ ਹਾਸਲ ਕਰਨਾ ਮੁਸ਼ਕਿਲ ਹੋਵੇਗਾ। ਹੋਨਬਰੀ ਮੈਨਰ ਮੈਰੀਅਟ ਹੋਟਲ ਤੇ ਕੰਟ੍ਰੀ ਕਲੱਬ ਕੋਰਸ 'ਚ ਸ਼ਰਮਾ 'ਚ ਪਹਿਲੇ ਦੋ ਹੋਲ 'ਚ ਬਰਡੀ ਲਗਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇਹ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੇ। ਉਨ੍ਹਾਂ ਨੇ ਚਾਰ ਬਰਡੀ ਤੇ ਚਾਰ ਹੀ ਬੋਗੀ ਲਗਾਈ। ਕੋਵਿਡ-19 ਮਹਾਮਾਰੀ ਤੋਂ ਪ੍ਰਭਾਵ ਦੇ ਘੱਟ ਹੋਣ ਦੇ ਬਾਅਦ ਪਿਛਲੇ ਹਫਤੇ ਉਨ੍ਹਾਂ ਨੇ ਹੀਰੋ ਓਪਨ ਤੋਂ ਵਾਪਸੀ ਕੀਤੀ ਸੀ ਪਰ ਉੱਥੇ ਨੀ ਕੱਟ ਹਾਸਲ ਕਰਨ 'ਚ ਅਸਫਲ ਰਹੇ ਸਨ। ਸੱਤ ਖਿਡਾਰੀ ਅੰਡਰ-64 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਹਨ।