ਸੁਨੀਲ ਗਾਵਸਕਰ ਨੇ ਦੱਸਿਆ ਸ਼ੁਭਮਨ ਗਿੱਲ ਦੀ ਖ਼ਰਾਬ ਬੱਲੇਬਾਜ਼ੀ ਦਾ ਮੁੱਖ ਕਾਰਨ
Sunday, May 09, 2021 - 04:09 PM (IST)
ਸਪੋਰਟਸ ਡੈਸਕ- ਸ਼ੁਭਮਨ ਗਿੱਲ ਨੇ ਆਸਟਰੇਲੀਆ ਵਿਰੁੱਧ ਭਾਰਤ ਲਈ ਟੈਸਟ ਮੈਚ ਦੀ ਸ਼ੁਰੂਆਤ ਕੀਤੀ ਅਤੇ ਤਿੰਨ ਮੈਚਾਂ ਵਿਚ 45, 35*, 50, 31, 7, 91 ਦੌੜਾਂ ਬਣਾਈਆਂ ਸੀ। ਉਸ ਦੀ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਇੰਗਲੈਂਡ ਖਿਲਾਫ਼ ਘਰੇਲੂ ਟੈਸਟ ਸੀਰੀਜ਼ ਲਈ ਟੀਮ ਇੰਡੀਆ ਵਿਚ ਜਗ੍ਹਾ ਦਿੱਤੀ ਗਈ ਸੀ। ਗਿੱਲ ਨੇ ਜਿਸ ਤਰ੍ਹਾਂ ਆਸਟਰੇਲੀਆ ਵਿਚ ਬੱਲੇਬਾਜ਼ੀ ਕੀਤੀ ਅਤੇ ਜੋਸ਼ ਦਿਖਾਇਆ, ਉਹ ਭਾਰਤ ਵਿਚ ਅਜਿਹਾ ਨਹੀਂ ਕਰ ਸਕਿਆ ਅਤੇ ਇੰਗਲੈਂਡ ਖਿਲਾਫ ਬੁਰੀ ਤਰ੍ਹਾਂ ਅਸਫ਼ਲ ਰਿਹਾ ਸੀ।
ਇਹ ਵੀ ਪਡ੍ਹੋ : ਕੋਰੋਨਾ ਵਾਇਰਸ ਨੇ ਲਈ ਚੇਤਨ ਸਕਾਰੀਆ ਦੇ ਪਿਤਾ ਦੀ ਜਾਨ, IPL ਦੀ ਕਮਾਈ ਨਾਲ ਚਲ ਰਿਹਾ ਸੀ ਇਲਾਜ
ਗਿੱਲ, ਜਿਸ ਨੇ ਪਹਿਲੀ ਵਾਰ ਇੰਗਲੈਂਡ ਖ਼ਿਲਾਫ਼ ਭਾਰਤ ਵਿਚ ਟੈਸਟ ਲੜੀ ਖੇਡੀ ਸੀ, ਨੇ 29, 50, 0, 14, 11, 15*, 0 ਦੌੜਾਂ ਬਣਾਈਆਂ ਅਤੇ ਕਾਫ਼ੀ ਨਿਰਾਸ਼ ਕੀਤਾ। ਇਸ ਟੈਸਟ ਲੜੀ ਤੋਂ ਬਾਅਦ, ਆਈ. ਪੀ. ਐਲ. 2021 ਵਿਚ ਵੀ ਉਸਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਅਤੇ ਉਸਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਲਈ 7 ਮੈਚਾਂ ਵਿਚ 132 ਦੌੜਾਂ ਬਣਾਈਆਂ ਅਤੇ ਉਸਦਾ ਸਟ੍ਰਾਈਕ ਰੇਟ 117.87 ਸੀ। ਹੁਣ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਣਾ ਹੈ ਅਤੇ ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿਚ ਹਿੱਸਾ ਲੈਣਾ ਹੈ।
ਇਨ੍ਹਾਂ ਅਹਿਮ ਮੈਚਾਂ ਤੋਂ ਪਹਿਲਾਂ ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਸੁਨੀਲ ਗਾਵਸਕਰ ਨੇ ਸ਼ੁਭਮਨ ਗਿੱਲ ਦੇ ਫਾਰਮ ਬਾਰੇ ਦੱਸਿਆ। ਉਨ੍ਹਾਂ ਕਿਹਾ, ਕੀ ਕਾਰਨ ਹੈ ਕਿ ਗਿੱਲ ਸਕੋਰ ਨਹੀਂ ਕਰ ਪਾ ਰਿਹਾ ਹੈ। ਗਾਵਸਕਰ ਨੇ ਕਿਹਾ, 'ਮੈਂਨੂੰ ਲੱਗਦਾ ਹੈ ਕਿ ਗਿੱਲ 'ਤੇ ਅਚਾਨਕ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਸੀ।' ਹਾਲਾਂਕਿ ਉਹ ਵੱਖਰੇ ਸਨ, ਪਰ ਆਸਟਰੇਲੀਆ ਵਿਚ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਨ ਦੇ ਦਬਾਅ ਹੇਠ ਬੱਲੇਬਾਜ਼ੀ ਕੀਤੀ। ਹੁਣ ਇਸ ਦਬਾਅ ਕਾਰਨ ਉਹ ਦੌੜਾਂ ਨਹੀਂ ਬਣਾ ਪਾ ਰਹੇ ਹਨ। ਗਾਵਸਕਰ ਨੇ ਇਹ ਗੱਲਾਂ ਸਟਾਰ ਸਪੋਰਟਸ 'ਤੇ ਕਹੀਆਂ।
ਇਹ ਵੀ ਪਡ੍ਹੋ : ਡੇਵਿਡ ਵਾਰਨਰ ਤੇ ਮਾਈਕਲ ਸਲੇਟਰ ਵਿਚਾਲੇ ਹੱਥੋਪਾਈ ਦੀ ਖ਼ਬਰ ਵਾਇਰਲ, ਜਾਣੋ ਕੀ ਹੈ ਸੱਚਾਈ
ਗਾਵਸਕਰ ਨੇ ਕਿਹਾ ਕਿ ਗਿੱਲ ਨੂੰ ਅਜੇ ਵੀ ਆਰਾਮ ਦੀ ਜ਼ਰੂਰਤ ਹੈ ਅਤੇ ਉਹ ਸਿਰਫ਼ 21 ਸਾਲਾਂ ਦਾ ਹੈ। ਇਸ ਸਮੇਂ ਉਸਦੇ ਜੀਵਨ ਵਿਚ ਅਸਫ਼ਲਤਾਵਾਂ ਹੋਣਗੀਆਂ, ਪਰ ਉਸਨੂੰ ਇਸ ਤੋਂ ਸਿੱਖਣ ਦੀ ਜ਼ਰੂਰਤ ਹੈ। ਉਸਨੂੰ ਬਿਨਾਂ ਕਿਸੇ ਦਬਾਅ ਦੇ ਸੁਤੰਤਰ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਜੇ ਉਹ ਆਪਣੀ ਕੁਦਰਤੀ ਖੇਡ ਖੇਡਦੇ ਹਨ ਤਾਂ ਦੌੜਾਂ ਆਪਣੇ ਆਪ ਹੀ ਬਣਾਈਆਂ ਜਾਣਗੀਆਂ। ਉਨ੍ਹਾਂ ਨੂੰ ਅਜੇ ਅਕਰਾਸ ਦਿ ਲਾਈਨ ਖੇਡਣੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਦਬਾਅ ਕਾਰਨ ਉਹ ਆਪਣਾ ਵਿਕਟ ਗੁਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।