ਸ਼ੁਭਮ ਦੀ ਬੜ੍ਹਤ ਬਰਕਰਾਰ, ਅਰਵਿੰਦਰ ਤੇ ਸੋਹਮ ਵੀ ਖਿਤਾਬ ਦੀ ਦੌੜ ''ਚ

Friday, Nov 16, 2018 - 12:49 AM (IST)

ਸ਼ੁਭਮ ਦੀ ਬੜ੍ਹਤ ਬਰਕਰਾਰ, ਅਰਵਿੰਦਰ ਤੇ ਸੋਹਮ ਵੀ ਖਿਤਾਬ ਦੀ ਦੌੜ ''ਚ

ਜਲੰਧਰ- 'ਜਗ ਬਾਣੀ' ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਸਪਾਂਸਰ 7ਵੀਂ ਰਾਸ਼ਟਰੀ ਐਮੇਚਿਓਰ ਸ਼ਤਰੰਜ ਚੈਂਪੀਅਨਸ਼ਿਪ ਦੇ 6ਵੇਂ ਦਿਨ ਤੋਂ ਬਾਅਦ ਪ੍ਰਤੀਯੋਗਿਤਾ ਨੇ ਬੇਹੱਦ ਰੋਮਾਂਚਕ ਮੋੜ ਲੈ ਲਿਆ। ਵੈਸੇ ਖਿਤਾਬ ਪੰਜਾਬ ਕੋਲ ਜਾਣ ਦੇ ਕਾਫੀ ਆਸਾਰ ਹਨ। ਪਹਿਲੇ ਬੋਰਡ 'ਤੇ ਸਭ ਤੋਂ ਅੱਗੇ ਚੱਲ ਰਹੇ ਪੰਜਾਬ ਦੇ ਸ਼ੁਭਮ ਸ਼ੁਕਲਾ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਬੰਗਾਲ ਦੇ ਸਮਰਾਟ ਘੋਰਈ ਨੂੰ ਹਰਾ ਕੇ ਆਪਣੀ ਸਿੰਗਲ ਬੜ੍ਹਤ ਬਰਕਰਾਰ ਰੱਖੀ। ਹੁਣ ਉਹ 8.5 ਅੰਕਾਂ 'ਤੇ ਸਭ ਤੋਂ ਅੱਗੇ ਹੈ। ਦੂਜੇ ਬੋਰਡ 'ਤੇ ਮੌਜੂਦਾ ਵਿਸ਼ਵ ਐਮੇਚਿਓਰ ਚੈਂਪੀਅਨ ਪੰਜਾਬ ਦੇ ਅਰਵਿੰਦਰ ਸਿੰਘ ਨੇ ਲਗਾਤਾਰ 5ਵੀਂ ਜਿੱਤ ਦਰਜ ਕਰਦਿਆਂ ਪੰਜਾਬ ਦੇ ਹੀ ਰਾਮ ਪ੍ਰਕਾਸ਼ ਨੂੰ ਹਰਾਇਆ ਤੇ 8 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜੰਮੂ-ਕਸ਼ਮੀਰ ਦੇ ਸੋਹਮ ਕਾਮੋਤ੍ਰਾ ਦੇ ਨਾਲ  ਜਗ੍ਹਾ ਬਣਾ ਲਈ ਹੈ, ਜਿਸ ਨੇ ਮਹਾਰਾਸ਼ਟਰ ਦੇ ਇੰਦਰਜੀਤ ਮਹਿੰਦਰਕਰ ਨੂੰ ਹਰਾਉਂਦਿਆਂ ਖਿਤਾਬੀ ਦੌੜ ਵਿਚੋਂ ਬਾਹਰ ਕਰ ਦਿੱਤਾ। ਇਸਦੇ ਇਲਾਵਾ ਤੇਲੰਗਾਨਾ ਦੇ ਵਾਈ ਗ੍ਰਾਹੇਸ਼, ਹਰਿਆਣਾ ਦੇ ਸੋਨੀ ਕ੍ਰਿਸ਼ਣਨ ਤੇ ਦਿੱਲੀ ਦੇ ਰਿਸ਼ਭ ਜੈਨ 7.5 ਅੰਕਾਂ 'ਤੇ ਖੇਡ ਰਹੇ ਹਨ।


Related News