ਕੋਲਕਾਤਾ ਵਲੋਂ 12.25 ਕਰੋੜ ਰੁਪਏ ''ਚ ਖ਼ਰੀਦੇ ਜਾਣ ਦੇ ਬਾਅਦ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਬਿਆਨ

Sunday, Feb 13, 2022 - 04:39 PM (IST)

ਕੋਲਕਾਤਾ ਵਲੋਂ 12.25 ਕਰੋੜ ਰੁਪਏ ''ਚ ਖ਼ਰੀਦੇ ਜਾਣ ਦੇ ਬਾਅਦ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ- ਆਈ. ਪੀ. ਐੱਲ. ਮੈਗਾ ਆਕਸ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਨੇ ਸ਼੍ਰੇਅਸ ਅਈਅਰ ਨੂੰ 12.25 ਕਰੋੜ ਰੁਪਏ ਖ਼ਰਚ ਕਰਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਕੋਲਕਾਤਾ ਫ੍ਰੈਂਚਾਈਜ਼ੀ ਨੇ ਅਈਅਰ ਨੂੰ ਖ਼ਰੀਦਣ ਲਈ ਬਾਕੀ ਫ੍ਰੈਂਚਾਈਜ਼ੀਆਂ ਨੂੰ ਪਿੱਛੇ ਛੱਡਿਆ ਤੇ ਆਪਣੀ ਟੀਮ ਨਾਲ ਜੋੜਿਆ। ਕੋਲਕਾਤਾ ਦੇ ਨਾਲ ਜੁੜ ਕੇ ਸ਼੍ਰੇਅਸ ਅਈਅਰ ਕਾਫ਼ੀ ਖ਼ੁਸ਼ ਹੈ ਤੇ ਟੀਮ ਨਾਲ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸੁਕ ਹੈ।

ਇਹ ਵੀ ਪੜ੍ਹੋ : ਸ਼ਿਵਮ ਦੁਬੇ ਦੇ ਘਰ ਆਈ ਦੋਹਰੀ ਖ਼ੁਸ਼ੀ, ਪਿਤਾ ਬਣੇ ; ਚੇਨਈ ਸੁਪਰ ਕਿੰਗਜ਼ ਨੇ 4 ਕਰੋੜ 'ਚ ਖ਼ਰੀਦਿਆ

ਸ਼੍ਰੇਅਸ ਅਈਅਰ ਨੇ ਕਿਹਾ ਕਿ ਕੋਲਕਾਤਾ ਪਰਿਵਾਰ ਦਾ ਹਿੱਸਾ ਬਣ ਕੇ ਕਾਫ਼ੀ ਖ਼ੁਸ਼ ਹਾਂ। ਮੈਂ ਇਸ ਸੀਜ਼ਨ 'ਚ ਟੀਮ ਦੇ ਸਾਥੀ ਖਿਡਾਰੀਆਂ ਤੇ ਸਪੋਰਟ ਸਟਾਫ਼ ਦੇ ਨਾਲ ਕੰਮ ਕਰਨ ਲਈ ਕਾਫ਼ੀ ਉਤਸ਼ਾਹਤ ਹਾਂ। ਇਹ ਕਾਫੀ ਰੋਮਾਂਚਕ ਹੋਣ ਵਾਲਾ ਹੈ ਕਿਉਂਕਿ ਇਸ ਟੀਮ ਦੇ ਨਾਲ ਖੇਡਣਾ ਬਹੁਤ ਹੀ ਵਧੀਆ ਅਹਿਸਾਸ ਹੋਵੇਗਾ।

ਸ਼੍ਰੇਅਸ ਅਈਅਰ ਨੂੰ ਆਕਸ਼ਨ 'ਚ ਖ਼ਰੀਦਣ ਲਈ ਰਾਇਲ ਚੈਲੰਜਰਜ਼ ਬੈਂਗਲੌਰ, ਗੁਜਰਾਤ ਟਾਈਟਨਸ ਤੇ ਲਖਨਊ ਸੁਪਰ ਜਾਇੰਟਸ ਦੀਆਂ ਫ੍ਰੈਂਚਾਈਜ਼ੀਆਂ ਪਿੱਛੇ ਪਈਆਂ ਹੋਈਆਂ ਸਨ। ਇਹ ਤਿੰਨੇ ਫ੍ਰੈਂਚਾਈਜ਼ੀਆਂ ਹੀ ਸ਼੍ਰੇਅਸ ਅਈਅਰ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁੰਦੀਆਂ ਸਨ ਪਰ ਕੋਲਕਾਤਾ ਦੀ ਟੀਮ ਨੇ 12.25 ਕਰੋੜ ਰੁਪਏ ਦੀ ਸਭ ਤੋਂ ਵੱਡੀ ਬੋਲੀ ਲਗਾ ਕੇ ਅਈਅਰ ਨੂੰ ਟੀਮ 'ਚ ਸ਼ਾਮਲ ਕਰ ਲਿਆ।

ਇਹ ਵੀ ਪੜ੍ਹੋ : CSK ਤੋਂ ਬਿਨਾ ਕਿਸੇ ਹੋਰ ਟੀਮ ਦੇ ਨਾਲ ਖੇਡਣ ਦੀ ਕਲਪਨਾ ਵੀ ਨਹੀਂ ਕਰ ਸਕਦਾ : ਦੀਪਕ ਚਾਹਰ

PunjabKesari

ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਨੇ ਆਈ. ਪੀ. ਐੱਲ. 'ਚ 87 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 31.66 ਦੀ ਔਸਤ ਨਾਲ 2,375 ਦੌੜਾਂ ਬਣਾਈਆਂ ਹਨ। ਅਈਅਰ ਨੇ ਆਪਣੀ ਕਪਤਾਨੀ 'ਚ ਦਿੱਲੀ ਕੈਪੀਟਲਸ ਨੂੰ 2020 ਦੇ ਆਈ. ਪੀ. ਐੱਲ. ਸੀਜ਼ਨ 'ਚ ਫਾਈਨਲ ਤਕ ਪਹੁੰਚਾਇਆ ਸੀ। ਜਿੱਥੇ ਦਿੱਲੀ ਦੀ ਟੀਮ ਨੂੰ ਮੁੰਬਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News