ਸ਼ਾਟਗਨ ਵਿਸ਼ਵ ਕੱਪ : ਪ੍ਰਿਥਵੀਰਾਜ-ਕਾਇਨਾਨ ਫਾਈਨਲ ''ਚ, ਮਹਿਲਾ ਟਰੈਪ ਟੀਮ ਟੂਰਨਾਮੈਂਟ ਤੋਂ ਬਾਹਰ

Tuesday, Mar 19, 2019 - 05:58 PM (IST)

ਸ਼ਾਟਗਨ ਵਿਸ਼ਵ ਕੱਪ : ਪ੍ਰਿਥਵੀਰਾਜ-ਕਾਇਨਾਨ ਫਾਈਨਲ ''ਚ, ਮਹਿਲਾ ਟਰੈਪ ਟੀਮ ਟੂਰਨਾਮੈਂਟ ਤੋਂ ਬਾਹਰ

ਨਵੀਂ ਦਿੱਲੀ : ਭਾਰਤ ਦੇ ਪ੍ਰਿਥਵੀਰਾਜ ਟੀ ਤੇ ਕਾਇਨਾਨ ਚੇਨਈ ਮੈਕਸੀਕੋ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ ਸ਼ਾਟਗਨ ਵਿਸ਼ਵ ਕੱਪ ਪੁਰਸ਼ ਟਰੈਪ ਫਾਈਨਲ 'ਚ ਐਂਟਰੀ  ਦੇ ਕਰੀਬ ਪਹੁੰਚ ਗਏ ਹਨ। ਪਹਿਲਾ ਕੁਆਲੀਫਾਇੰਗ ਦੌਰ ਸੋਮਵਾਰ ਨੂੰ ਖੇਡਿਆ ਗਿਆ। ਪ੍ਰਿਥਵੀਰਾਜ ਨੇ ਸੱਤ ਨਿਸ਼ਾਨੇਬਾਜ਼ਾਂ 'ਚ ਦੋ ਰਾਊਂਡ 'ਚ ਪਰਫੈਕਟ 50 ਦਾ ਸਕੋਰ ਕੀਤਾ। ਚੇਨਈ ਨੇ 49 ਦਾ ਸਕੋਰ ਕੀਤਾ ਜਦ ਕਿ ਮਾਨਵਜੀਤ ਸੰਧੂ ਦਾ ਸਕੋਰ 46 ਰਿਹਾ।PunjabKesari
ਅਜੇ ਤਿੰਨ ਤੇ ਰਾਊਂਡ ਖੇਡੇ ਜਾਣ ਹੈ ਜਿਸ ਤੋਂ ਬਾਅਦ ਟਾਪ ਛੇ ਫਾਈਨਲ 'ਚ ਦਾਖਲ ਕਰਣਗੇ। ਇਸ ਟੂਰਨਾਮੈਂਟ ਤੋਂ ਟੋਕਿਓ ਓਲੰਪਿਕ 2020 ਦੇ ਦੋ ਕੋਟਾ ਸਥਾਨ ਤੈਅ ਹੋਣਗੇਸ਼ ਮਹਿਲਾ ਟਰੈਪ ਟੀਮ ਹਾਲਾਂਕਿ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸ਼ਗੁਨ ਚੌਧਰੀ 19ਵੇਂ, ਰਾਜੇਸ਼ਵਰੀ ਕੁਮਾਰੀ 36ਵੇਂ ਤੇ ਵਰਸ਼ਾ ਵਰਮਨ 52ਵੇਂ ਸਥਾਨ 'ਤੇ ਰਹੀ।


Related News