ਨਿਸ਼ਾਨੇਬਾਜ਼ੀ ਵਰਲਡ ਕੱਪ ਫਾਈਨਲ : ਮਨੂੰ, ਰਾਣੀ 25 ਮੀਟਰ ਏਅਰ ਪਿਸਟਲ ਮੁਕਾਬਲੇ ਤੋਂ ਬਾਹਰ
Wednesday, Nov 20, 2019 - 01:42 PM (IST)
 
            
            ਸਪੋਰਟਸ ਡੈਸਕ— ਭਾਰਤੀ ਨਿਸ਼ਾਨੇਬਾਜ਼ ਮਨੂੰ ਭਾਕਰ ਅਤੇ ਰਾਹੀ ਸਰਨੋਬਤ ਵਰਲਡ ਕੱਪ ਫਾਈਨਲਜ਼ 'ਚ ਮਹਿਲਾਵਾਂ ਦੇ 25 ਮੀਟਰ ਏਅਰ ਪਿਸਟਲ ਵਰਗ 'ਚ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨੂੰ ਨੇ ਪ੍ਰਿਸਿਸ਼ਨ 'ਚ 292 ਅਤੇ ਰੈਪਿਡ 'ਚ 291 ਸਕੋਰ ਕੀਤਾ। ਉਸ ਦਾ ਕੁਆਲੀਫਾਇਰ 'ਚ ਕੁਲ ਸਕੋਰ 583 ਰਿਹਾ।
-ll.jpg)
ਜਰਮਨੀ ਦੀ ਡੋਰੀਨ ਵੇਨੇਕੈਂਪ ਅਤੇ ਆਸਟਰੇਲੀਆ ਦੀ ਐਲੇਨਾ ਗਾਲਿਆਬੋਵਿਚ ਦਾ ਸਕੋਰ ਵੀ 583 ਸੀ ਪਰ ਇਨਰ 10 ਜ਼ਿਆਦਾ ਲਗਾਉਣ ਦੇ ਕਾਰਣ ਜਰਮਨੀ ਨਿਸ਼ਾਨੇਬਾਜ਼ ਨੂੰ ਫਾਈਨਲ 'ਚ ਜਗ੍ਹਾ ਮਿਲੀ। ਮਨੂੰ ਅਤੇ ਗਾਲਿਆਬੋਵਿਚ ਨੇ 17 ਇਨਰ 10 ਲਾਏ, ਜਦ ਕਿ ਜਰਮਨ ਨਿਸ਼ਾਨੇਬਾਜ਼ ਨੇ 23 ਇਨਰ 10 ਸ਼ਾਟ ਲਾਏ। ਦੂਜੇ ਪਾਸੇ ਏਸ਼ੀਆਈ ਖੇਡਾਂ ਦੀ ਸੋਨਾ ਪਦਕ ਜੇਤੂ ਰਾਹੀ ਕੁਆਲੀਫਾਇਰ 'ਚ 569 ਸਕੋਰ ਕਰਕੇ ਸਭ ਤੋਂ ਹੇਠਾਂ ਰਹੀ। ਦਿਨ 'ਚ ਅਨੀਸ਼ ਭਾਨਵਾਲਾ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ 'ਚ ਚੁਣੌਤੀ ਪੇਸ਼ ਕਰਣਗੇ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            