ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ

02/20/2021 2:50:29 PM

ਨਵੀਂ ਦਿੱਲੀ (ਭਾਸ਼ਾ) : ਟੋਕੀਓ ਓਲੰਪਿਕ ਵਿਚ ਤਮਗੇ ਦੀ ਉਮੀਦ ਨਿਸ਼ਾਨੇਬਾਜ਼ ਮਨੁ ਭਾਕਰ ਨੇ ਦਿੱਲੀ ਤੋਂ ਭੋਪਾਲ ਦੀ ਉਡਾਣ ’ਚ ਚੜ੍ਹਨ ਸਮੇਂ ਏਅਰ ਇੰਡੀਆ ਦੇ 2 ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ‘ਅਪਮਾਨ’ ਅਤੇ ‘ਉਤਪੀੜਨ’ ਕੀਤੇ ਜਾਣ ਕਾਰਨ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਰਾਸ਼ਟਰਮੰਡਲ ਖੇਡ ਅਤੇ ਯੁਵਾ ਓਲੰਪਿਕ ਦੀ ਗੋਲਡ ਮੈਡਲ ਜੇਤੂ 19 ਸਾਲ ਦੀ ਪਿਸਤੌਲ ਨਿਸ਼ਾਨੇਬਾਜ਼ ਮਨੁ ਖੇਡ ਮੰਤਰੀ ਕਿਰੇਨ ਰੀਜੀਜੂ ਦੇ ਦਖ਼ਲ ਦੇ ਬਾਅਦ ਹੀ ਜਹਾਜ਼ ਵਿਚ ਬੈਠ ਸਕੀ। ਮਨੁ ਨੇ ਇਸ ਲਈ ਖੇਡ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਦਿੱਲੀ ਵਿਚ ਏਅਰ ਇੰਡੀਆ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

 

ਏਅਰ ਇੰਡੀਆ ਨੇ ਵੀ ਆਪਣੇ ਕਰਮਚਾਰੀਆਂ ਦੇ ਵਤੀਜੇ ਲਈ ਮਾਫ਼ੀ ਮੰਗੀ ਹੈ। ਮਨੁ ਨੇ ਕਿਹਾ, ‘ਮੈਂ ਜੋ ਅਪਮਾਨ ਅਤੇ ਉਤਪੀੜਨ ਝੱਲਿਆ, ਉਸ ਦੇ ਲਈ ਉਹ ਜ਼ਿੰਮੇਵਾਰ ਹਨ। ਆਪਣੇ ਕਰਮਚਾਰੀਆਂ (ਮਨੋਜ ਗੁਪਤਾ ਅਤੇ ਇਕ ਹੋਰ ਸੁਰੱਖਿਆ ਕਰਮੀ) ਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਏਅਰ ਇੰਡੀਆ ਆਪਣਾ ਅਕਸ ਹੋਰ ਖ਼ਰਾਬ ਕਰੇਗਾ।’ ਉਨ੍ਹਾਂ ਕਿਹਾ, ‘ਏਅਰ ਇੰਡੀਆ ਹੁਣ ਕਹਿ ਰਿਹਾ ਹੈ ਕਿ ਉਹ ਸਿਰਫ਼ ਦਸਤਾਵੇਜ਼ ਮੰਗ ਰਹੇ ਸਨ ਅਤੇ ਆਪਣਾ ਕੰਮ ਕਰ ਰਹੇ ਸਨ ਪਰ ਮੈਨੂੰ ਯਕੀਨ ਹੈ ਕਿ ਸੀ.ਸੀ.ਟੀ.ਵੀ. ਵਿਚ ਸਭ ਰਿਕਾਰਡ ਹੋਵੇਗਾ। ਤੁਸੀਂ ਦੇਖ਼ ਸਕਦੇ ਹੋ। ਉਨ੍ਹਾਂ ਨੇ ਮੇਰਾ ਮੋਬਾਇਲ ਖੋਹਿਆ ਅਤੇ ਮੇਰੀ ਮਾਂ ਦੀ ਖਿੱਚੀ ਤਸਵੀਰ ਡਿਲੀਟ ਕੀਤੀ।’ ਰੀਜੀਜੂ ਨੇ ਇਸ ਮਸਲੇ ਦਾ ਜ਼ਿਕਰ ਕਰਦੇ ਹੋਏ ਮਨੁ ਨੂੰ ‘ਭਾਰਤ ਦਾ ਮਾਣ’ ਦੱਸਿਆ।

ਇਹ ਵੀ ਪੜ੍ਹੋ: ਅਰਜੁਨ ਤੇਂਦੁਲਕਰ ਦੇ IPL ’ਚ ਚੁਣੇ ਜਾਣ ’ਤੇ ਉਠੇ ਸਵਾਲ, ਭੈਣ ਸਾਰਾ ਨੇ ਇੰਝ ਦਿੱਤਾ ਜਵਾਬ

ਏਅਰ ਇੰਡੀਆ ਨੇ ਟਵੀਟ ਕੀਤਾ, ‘ਅਸੀਂ ਤੁਹਾਨੂੰ ਹੋਈ ਪਰੇਸ਼ਾਨੀ ਲਈ ਮਾਫ਼ੀ ਚਾਹੁੰਦੇ ਹਾਂ। ਅਸੀਂ ਇਸ ਮਸਲੇ ’ਤੇ ਵਿਸਥਾਰ ਨਾਲ ਜਾਣਕਾਰੀ ਤੁਹਾਡੇ ਮੋਬਾਇਲ ਨੰਬਰ ਨਾਲ ਚਾਹੁੰਦੇ ਹਾਂ ਤਾਂ ਕਿ ਤੁਹਾਡੀ ਅੱਗੇ ਮਦਦ ਕਰ ਸਕੀਏ।’ ਮਨੁ ਨੇ ਕਿਹਾ ਕਿ ਆਪਣੀ ਪਿਸਤੌਲ ਨਾਲ ਯਾਤਰਾ ਕਰਨ ਦੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਤੋਂ ਮਨਜੂਰੀ ਅਤੇ ਸਾਰੇ ਵੈਧ ਦਸਤਾਵੇਜ਼ ਨਾਲ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਅਜਿਹਾ ਵਤੀਰਾ ਕੀਤਾ ਗਿਆ। ਉਨ੍ਹਾਂ ਕਿਹਾ, ‘ਮੈਂ ਕਿਹਾ ਵੀ ਕਿ ਮੈਂ ਨਿਸ਼ਾਨੇਬਾਜ਼ ਹਾਂ ਅਤੇ ਭਾਰਤ ਲਈ ਓਲੰਪਿਕ ਖੇਡਣ ਵਾਲੀ ਹਾਂ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਓਲੰਪਿਕ ਖੇਡੋ ਜਾਂ ਨੈਸ਼ਨਲਸ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।’

PunjabKesari

ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ

ਮਨੁ ਨੇ ਕਿਹਾ, ‘ਉਨ੍ਹਾਂ ਦਾ ਵਤੀਰਾ ਅਸਵਿਕਾਰ ਸੀ। ਘੱਟ ਤੋਂ ਘੱਟ ਖਿਡਾਰੀ ਨੂੰ ਥੋੜ੍ਹਾ ਤਾਂ ਸਨਮਾਨ ਦਿਓ ਅਤੇ ਇਸ ਤਰ੍ਹਾਂ ਨਾਲ ਅਪਮਾਨ ਨਾ ਕਰੋ। ਸਮੱਸਿਆ ਪੈਸਾ ਨਹੀਂ ਉਨ੍ਹਾਂ ਦਾ ਵਤੀਰਾ ਹੈ। ਮੰਤਰਾਲਾ ਸਾਡੇ ਸਾਰੇ ਖ਼ਰਚ ਚੁੱਕਦਾ ਹੈ।’ ਇਕ ਹੋਰ ਪੋਸਟ ਵਿਚ ਏਅਰ ਇੰਡੀਆ ਨੇ ਲਿ ਖਿਆ, ‘ਦਿੱਲੀ ਹਵਾਈ ਅੱਡੇ ’ਤੇ ਸਾਡੀ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਸਾਡੇ ਕਾਊਂਟਰ ’ਤੇ ਅਧਿਕਾਰੀ ਨੇ ਸਿਰਫ਼ ਵੈਧ ਦਸਤਾਵੇਜ਼ ਮੰਗੇ ਸਨ ਜੋ ਨਿਯਮਾਂ ਦੇ ਤਹਿਤ ਸੀ।’

ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News