ਨਿਊਜ਼ੀਲੈਂਡ ਦੇ ਬੱਲੇਬਾਜ਼ ਨੇ ਖੇਡਿਆ ਅਜਿਹਾ ਸ਼ਾਟ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ (Video)
Saturday, Nov 30, 2019 - 04:20 PM (IST)

ਨਵੀਂ ਦਿੱਲੀ : ਕ੍ਰਿਕਟ ਵਿਚ ਟੀ-20 ਫਾਰਮੈੱਟ ਆਉਣ ਤੋਂ ਬਾਅਦ ਬੱਲੇਬਾਜ਼ ਤੇਜ਼ ਦੌੜਾਂ ਬਣਾਉਣ 'ਚ ਕੋਈ ਕਸਰ ਨਹੀਂ ਛੱਡਦੇ। ਕਈ ਵਾਰ ਤੇਜ਼ ਦੌੜਾਂ ਬਣਾਉਣ ਦੇ ਚੱਕਰ ਵਿਚ ਬੱਲੇਬਾਜ਼ ਅਜਿਹੇ ਸ਼ਾਟ ਖੇਡ ਜਾਂਦੇ ਹਨ ਕਿ ਗੇਂਦਬਾਜ਼ ਦੇ ਨਾਲ-ਨਾਲ ਦੇਖਣ ਵਾਲੇ ਦਰਸ਼ਕ ਵੀ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਨਿਊਜ਼ੀਲੈਂਡ ਦੇ ਇਕ ਬੱਲੇਬਾਜ਼ ਨੇ ਅਜਿਹਾ ਅਨੋਖਾ ਸਕੂਪ ਸ਼ਾਟ ਖੇਡਿਆ ਜਿਸ ਨੂੰ ਦੇਖ ਕੇ ਹਾਸਾ ਵੀ ਆਉਂਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ।
Seen anything like this before?
— Otago Cricket (@OtagoVolts) November 29, 2019
Neil Broom used every part of the ground to reach his 112 against the @wgtnfirebirds ⚡️⚡️#cricketnation #OurOtago #FordTrophy pic.twitter.com/ABHa3QUybv
ਨਿਊਜ਼ੀਲੈਂਡ 'ਚ ਇੰਨ੍ਹੀ ਦਿਨੀ ਫੋਰਡ ਟਰਾਫੀ ਖੇਡੀ ਜਾ ਰਹੀ ਹੈ। ਇਸ ਦੌਰਾਨ ਨਿਊਜ਼ੀਲੈਂਡ ਦੇ ਨੀਲ ਬਰੂਮ ਨੇ ਵੇਲਿੰਗਟਨ ਖਿਲਾਫ ਓਟਾਗੋ ਲਈ ਸੈਂਕੜਾ ਲਾਇਆ। ਉਸ ਨੇ 127 ਗੇਂਦਾਂ ਵਿਚ 112 ਦੌੜਾਂ ਬਣਾਈਆਂ ਜਿਸ ਵਿਚ 13 ਚੌਕੇ ਸ਼ਾਮਲ ਹਨ। ਇਸ ਦੌਰਾਨ ਉਸ ਨੇ ਕਈ ਕਮਾਲ ਦੇ ਸ਼ਾਟ ਖੇਡੇ ਪਰ ਇਕ ਸਕੂਪ ਸ਼ਾਟ ਉਸ ਨੇ ਉੱਪਰ ਉਛਲਦਿਆਂ ਪਿੱਛੇ ਵੱਲ ਮਾਰਿਆ। ਉਸ ਨੇ ਇਹ ਸ਼ਾਟ ਵੇਲਿੰਗਟ ਟੀਮ ਦੇ ਕਪਤਾਨ ਹੈਮਿਸ਼ ਦੀ ਗੇਂਦ 'ਤੇ ਲਾਇਆ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਨੀਲ ਨੇ ਗੇਂਦ ਦੀ ਸਲੋਅ ਰਫਤਾਰ ਨੂੰ ਦੇਖਦਿਆਂ ਸਕੂਪ ਸ਼ਾਟ ਖੇਡਣ ਦਾ ਮੰਨ ਬਣਾ ਲਿਆ ਸੀ ਪਰ ਗੇਂਦ ਦੇ ਬਾਊਂਸ ਹੋਣ ਕਾਰਣ ਉਸ ਨੇ ਇਹ ਸ਼ਾਟ ਉਪਰ ਉਛੱਲਦਿਆਂ ਖੇਡਿਆ।