ਸ਼ੋਇਬ ਮਲਿਕ ਨੇ 5 ਸਾਲਾਂ ਬਾਅਦ ਟੈਸਟ ਟੀਮ ''ਚ ਕੀਤੀ ਵਾਪਸੀ

10/06/2015 6:33:01 PM

ਕਰਾਚੀ- ਪਾਕਿਸਤਾਨੀ ਕ੍ਰਿਕਟਰ ਅਤੇ ਸਾਬਕਾ ਕਪਤਾਨ ਸ਼ੋਇਬ ਮਲਿਕ ਨੇ 5 ਸਾਲ ਬਾਅਦ ਪਾਕਿਸਤਾਨੀ ਟੈਸਟ ਟੀਮ ''ਚ ਵਾਪਿਸੀ ਕੀਤੀ ਹੈ। ਪਾਕਿਸਤਾਨੀ ਕ੍ਰਿਕਟ ਬੋਰਡ (ਪੀ. ਸੀ. ਬੀ) ਨੇ ਐਲਾਨ ਕੀਤਾ ਕਿ ਇੰਗਲੈਂਡ ਖਿਲਾਫ ਸੀਰੀਜ਼ ਲਈ ਸ਼ੋਇਬ ਮਲਿਕ ਨੂੰ 16ਵੇਂ ਖਿਡਾਰੀ ਦੇ ਰੂਪ ''ਚ ਟੀਮ ''ਚ ਜਗ੍ਹਾ ਦਿੱਤੀ ਗਈ ਹੈ। ਉਸ ਨੂੰ ਪਿਛਲੇ ਮਹੀਨੇ 15 ਮੈਂਬਰੀ ਟੀਮ ''ਚ ਸ਼ਾਮਿਲ ਨਹੀਂ ਸੀ ਕੀਤਾ ਗਿਆ। ਮਲਿਕ ਨੇ ਆਖਰੀ ਟੈਸਟ ਅਗਸਤ, 2010 ''ਚ ਖੇਡਿਆ ਸੀ।
ਪੀ. ਸੀ. ਬੀ. ਨੇ ਕਿਹਾ ਕਿ ਮਲਿਕ ਨੂੰ ਟੀਮ ਪ੍ਰਬੰਧਨ ਦੀ ਗੁਜਾਰਿਸ਼ ''ਤੇ ਟੀਮ ''ਚ ਜਗ੍ਹਾ ਮਿਲੀ ਹੈ। ਟੈਸਟ ਮੈਚਾਂ ''ਚ ਪਾਕਿਸਤਾਨੀ ਟੀਮ ਦੀ ਕਪਤਾਨੀ ਕਰ ਚੁੱਕੇ ਸ਼ੋਇਬ ਦੀ ਵਾਪਸੀ ਲਗਭਗ ਤੈਅ ਲੱਗ ਰਹੀ ਸੀ ਕਿਉਂਕਿ ਅਹਿਮਦ ਸ਼ਹਿਜਾਦ ਅਤੇ ਮੁਹੰਮਦ ਹਫੀਜ਼ ਖਰਾਬ ਫਾਰਮ ''ਚ ਚੱਲ ਰਹੇ ਹਨ। ਇਸ ਤੋਂ ਇਲਾਵਾ ਸ਼ੋਇਬ ਨੇ ਟੀ-20 ''ਚ ਵੀ ਵਾਪਸੀ ਕੀਤੀ ਹੈ। ਪਿਛਲੇ ਸਾਲ ਉਸ ਨੇ ਕਾਫੀ ਦੌੜਾਂ ਬਣਾਈਆਂ ਸੀ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News