ਸ਼ੋਏਬ ਮਲਿਕ ਦੇ ਇਸ ਤਰ੍ਹਾਂ ਰਨ-ਆਊਟ ਹੋਣ ਦੇ ਤਰੀਕੇ ਨੇ ਦਰਸ਼ਕਾਂ ਨੂੰ ਕੀਤਾ ਰੋਮਾਂਚਿਤ (Video)

02/07/2019 2:38:21 PM

ਨਵੀਂ ਦਿੱਲੀ : ਸੈਂਚੁਰੀਅਨ ਵਿਚ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਤੀਜੇ ਟੀ-20 ਵਿਚ ਪਾਕਿਸਤਾਨ ਨੂੰ 27 ਦੌੜਾਂ ਨਾਲ ਸ਼ਾਨਦਾਰ ਜਿੱਤ ਮਿਲੀ। ਇਸ ਜਿੱਤ ਦੇ ਨਾਲ ਪਾਕਿਸਤਾਨ ਨੇ ਸੀਰੀਜ਼ ਦੀ ਸਮਾਪਤੀ ਜਿੱਤ ਦੇ ਨਾਲ ਕੀਤੀ। ਦਸ ਦਈਏ ਕਿ ਦੱਖਣੀ ਅਫਰੀਕਾ ਟੀਮ ਪਹਿਲੇ 2 ਟੀ 20 ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਪਹਿਲਾਂ ਹੀ ਕਰ ਚੁੱਕੀ ਸੀ। ਤੀਜੇ ਟੀ-20 ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 9 ਵਿਕਟਾਂ 'ਤੇ 168 ਦੌੜਾਂ ਬਣਾਈਆਂ ਤਾਂ ਉੱਥੇ ਹੀ ਦੂਜੇ ਪਾਸੇ ਅਫਰੀਕੀ ਟੀਮ ਟੀਚੇ ਦਾ ਪਿੱਛਾ ਕਰਦਿਆਂ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 141 ਦੌੜਾਂ ਹੀ ਬਣਾ ਸਕੀ।

PunjabKesari

ਇਸ ਮੈਚ ਵਿਚ ਸ਼ਾਦਾਬ ਖਾਨ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦਿ ਮੈਚ' ਖਿਤਾਬ ਨਾਲ ਨਵਾਜ਼ਿਆ ਗਿਆ। ਸ਼ਾਦਾਬ ਖਾਨ ਨੇ 4 ਓਵਰਾਂ ਵਿਚ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸੀ ਤਾਂ ਉੱਥੇ ਹੀ ਬੱਲੇਬਾਜ਼ੀ ਦੌਰਾਨ ਆਖਰੀ ਸਮੇਂ ਵਿਚ 22 ਦੌੜਾਂ ਦੀ ਅਜੇਤੂ ਪਾਰੀ ਵੀ ਖੇਡੀ। ਇਸ ਤੋਂ ਇਲਾਵਾ ਇਸ ਮੈਚ ਵਿਚ ਸਭ ਤੋਂ ਵੱਡਾ ਹਾਈਲਾਈਟਸ ਸ਼ੋਏਬ ਮਲਿਕ ਦਾ ਰਨ ਆਊਟ ਰਿਹਾ ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਕਾਫੀ ਸੁਰਖੀਆਂ ਬਟੋਰੀਆਂ। ਦਸ ਦਈਏ ਕਿ 18 ਦੌੜਾਂ ਬਣਾ ਕੇ ਰਨ ਆਊਟ ਹੋਏ ਮਲਿਕ ਨੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ।

ਜ਼ਿਕਰਯੋਗ ਹੈ ਕਿ ਸ਼ੋਏਬ ਮਲਿਕ ਅਤੇ ਬੱਲੇਬਾਜ਼ ਹੁਸੈਨ ਤਲਤ ਦੇ ਨਾਲ ਗਲਤ ਫਹਿਮੀ ਹੋਈ ਜਿਸ ਕਾਰਨ ਸ਼ੋਏਬ ਮਲਿਕ ਰਨ ਆਊਟ ਹੋਏ। ਦੋਵੇਂ ਬੱਲੇਬਾਜ਼ ਦੌੜ ਲੈਣ ਦੌਰਾਨ ਇਕ ਦੂਜੇ ਦੇ ਇਸ਼ਾਰੇ ਨੂੰ ਨਹੀਂ ਸਮਝ ਸਕੇ ਅਤੇ ਗਲਤ ਫਹਿਮੀ ਵਿਚ ਨਾਨ ਸਟ੍ਰਾਈਕ ਪਾਸੇ ਪਹੁੰਚ ਗਏ। ਇਸ ਤੋਂ ਬਾਅਦ ਟੀ. ਵੀ. ਅੰਪਾਇਰ ਨੇ ਰਨ ਆਊਟ ਦਾ ਫੈਸਲਾ ਲੈਣ 'ਚ ਕਾਫੀ ਸਮਾਂ ਲਾਇਆ ਅਤੇ ਹਰ ਕੋਈ ਟੀ. ਵੀ. ਅੰਪਾਇਰ ਵਲੋਂ ਜਲਦੀ ਫੈਸਲਾ ਨਾ ਲੈਣ 'ਤੇ ਟਵੀਟ ਕਰਕੇ ਕਾਫੀ ਆਲੋਚਨਾ ਕੀਤੀ ਅਤੇ ਕਾਫੀ ਮਜ਼ੇ ਵੀ ਲਏ। ਆਖਰ ਵਿਚ ਟੀ. ਵੀ. ਅੰਪਾਇਰ ਨੇ ਮਲਿਕ ਦੇ ਨਾਨ ਸਟ੍ਰਾਈਕ ਪਾਸੇ ਲੇਟ ਪਹੁੰਚਣ 'ਤੇ ਉਸ ਨੂੰ ਆਊਟ ਦੇ ਦਿੱਤਾ। ਸੋਸ਼ਲ ਸਾਈਟ 'ਤੇ ਇਸ ਪਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।


Related News