ਮੈਂ ਇਸ ਬੱਲੇਬਾਜ਼ ਦਾ ਆਪਣੀ ਗੇਂਦਬਾਜ਼ੀ ਨਾਲ ਕਰਨਾ ਚਾਹੁੰਦਾ ਸੀ ਬੁਰਾ ਹਾਲ : ਅਖ਼ਤਰ

Friday, Jul 28, 2017 - 03:30 PM (IST)

ਮੈਂ ਇਸ ਬੱਲੇਬਾਜ਼ ਦਾ ਆਪਣੀ ਗੇਂਦਬਾਜ਼ੀ ਨਾਲ ਕਰਨਾ ਚਾਹੁੰਦਾ ਸੀ ਬੁਰਾ ਹਾਲ : ਅਖ਼ਤਰ

ਨਵੀਂ ਦਿੱਲੀ— ਪਾਕਿਸਤਾਨ ਦਾ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਆਪਣੀ ਤੇਜ਼ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਡਰਾਉਣ ਦੀ ਸਮਰੱਥਾ ਰੱਖਦਾ ਸੀ। ਸ਼ੋਇਬ ਨੂੰ ਦੁਨੀਆ ਦਾ ਸਭ ਤੋਂ ਤੇਜ਼ ਗੇਂਦਬਾਜ਼ਾਂ 'ਚੋਂ ਬਿਹਤਰ ਮੰਨਿਆ ਜਾਂਦਾ ਸੀ।  ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਪ੍ਰਸਿੱਧ ਸ਼ੋਇਬ ਆਪਣੀਆਂ ਤੇਜ਼ ਗੇਂਦਾਂ ਤੋਂ ਇਲਾਵਾ, ਆਪਣੇ ਬਾਊਂਸਰ ਅਤੇ ਯਾਰਕਰ ਨਾਲ ਵੀ ਬੱਲੇਬਾਜ਼ਾਂ ਦਾ ਮੁਸ਼ਕਿਲ ਇਮਤਿਹਾਨ ਲੈਂਦਾ ਸੀ। ਮੈਦਾਨ 'ਚ ਉਸ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਹੋਏ ਕਈ ਬੱਲੇਬਾਜ਼ ਜ਼ਖਮੀ ਵੀ ਹੋ ਚੁੱਕੇ ਹਨ। ਸ਼ੋਇਬ ਨੇ ਹਾਲ ਹੀ 'ਚ ਇਕ ਟਵੀਟ ਕਰਕੇ ਦੱਸਿਆ ਕਿ ਆਪਣੇ ਕਰੀਅਰ ਦੌਰਾਨ ਉਸ ਨੇ ਆਪਣੀਆਂ ਗੇਂਦਾਂ ਨਾਲ 19 ਬੱਲੇਬਾਜ਼ਾਂ ਨੂੰ ਜ਼ਖਮੀ ਕਰਕੇ ਮੈਦਾਨ ਤੋਂ ਬਾਹਰ ਜਾਣ ਲਈ ਮਜ਼ਬੂਰ ਕਰ ਦਿੱਤਾ।
ਹਾਲਾਂਕਿ ਸ਼ੋਇਬ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ ਕਿ ਬੱਲੇਬਾਜ਼ਾਂ ਨੂੰ ਆਪਣੀ ਗੇਂਦਾਂ 'ਤੇ ਜ਼ਖਮੀ ਕਰਕੇ ਉਸ ਨੂੰ ਕਦੇ ਮਜ਼ਾ ਨਹੀਂ ਆਇਆ ਪਰ ਇਕ ਬੱਲੇਬਾਜ਼ ਅਜਿਹਾ ਸੀ ਜਿਸ ਨੂੰ ਉਹ ਬੁਰੀ ਤਰ੍ਹਾਂ ਗੇਂਦ ਨਾਲ ਜ਼ਖਮੀ  ਕਰਨਾ ਚਾਹੁੰਦਾ ਸੀ।
ਸ਼ੋਇਬ ਅਖਤਰ ਨੇ ਟਵੀਟ ਕਰਕੇ ਕਿਹਾ ਕਿ ਆਪਣੇ ਖੇਡਣ ਦੇ ਦਿਨਾਂ 'ਚ ਆਸਟ੍ਰੇਲੀਆ ਦੇ ਮੈਥੀਊ ਹੇਡਨ ਨੂੰ ਮੈਂ ਜ਼ਖਮੀ ਕਰਨਾ ਚਾਹੁੰਦਾ ਸੀ। ਟੈਸਟ ਅਤੇ ਅਭਿਆਸ ਮੈਚਾਂ ਦੌਰਾਨ ਮੈਂ ਅਜਿਹਾ ਕੀਤਾ ਵੀ ਸੀ, ਹਾਲਾਂਕਿ ਹੁਣ ਅਸੀਂ ਚੰਗੇ ਦੋਸਤ ਹਾਂ। ਮੈਂ ਹੁਣ ਤੱਕ ਜਿਨ੍ਹਾਂ ਲੋਕਾਂ ਨਾਲ ਮਿਲਿਆ ਹਾਂ, ਹੇਡਨ ਉਨ੍ਹਾਂ 'ਚੋਂ ਇਕ ਹੈ। ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਸ਼ੋਇਬ ਦੇ ਅਜੇ ਵੀ ਭਾਰਤੀ ਟੀਮ ਦੇ ਕਈ ਕ੍ਰਿਕਟਰਾਂ ਨਾਲ ਦੋਸਤਾਨਾ ਰਿਸ਼ਤੇ ਹਨ। ਕੁਮੈਂਟਰੀ ਕਰਦੇ ਹੋਏ ਅਤੇ ਟਵਿਟਰ 'ਤੇ ਇਨ੍ਹਾਂ ਦੋਵਾਂ ਸਾਬਕਾ ਖਿਡਾਰੀਆਂ ਨੂੰ ਅਕਸਰ ਹੀ ਮੌਜ਼ਮਸਤੀ ਕਰਦੇ ਹੋਏ ਦੇਖਿਆ ਜਾਂਦਾ ਹੈ।

ਸਹਿਵਾਗ ਵੀ ਇਸ ਗੱਲ ਨੂੰ ਸਵੀਕਾਰ ਕਰ ਚੁਕਿਆ ਹੈ ਕਿ ਸ਼ੋਇਬ ਜਦੋਂ ਆਪਣੇ ਸਰਵਸ਼੍ਰੇਸ਼ਠ ਦੌਰ 'ਚ ਸੀ ਤਦ ਉਸ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ ਸੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਨੇ ਹਾਲ ਹੀ 'ਚ ਜਦੋਂ ਖੇਡਣ ਦੇ ਲਿਹਾਜ ਨਾਲ ਸਭ ਤੋਂ ਮੁਸ਼ਕਿਲ ਗੇਂਦਬਾਜ਼ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸ਼ੋਇਬ ਅਖ਼ਤਰ ਦਾ ਹੀ ਨਾਂ ਲਿਆ ਸੀ।


Related News