ਸ਼ੋਏਬ ਅਖਤਰ ਨੇ ਮਜ਼ੇਦਾਰ ਤਰਕ ਨਾਲ ਭਾਰਤ-ਪਾਕਿ ਵਿਚਾਲੇ ਕ੍ਰਿਕਟ ਖੇਡਣ ਦੀ ਕੀਤੀ ਮੰਗ

Tuesday, Feb 18, 2020 - 03:13 PM (IST)

ਸ਼ੋਏਬ ਅਖਤਰ ਨੇ ਮਜ਼ੇਦਾਰ ਤਰਕ ਨਾਲ ਭਾਰਤ-ਪਾਕਿ ਵਿਚਾਲੇ ਕ੍ਰਿਕਟ ਖੇਡਣ ਦੀ ਕੀਤੀ ਮੰਗ

ਸਪੋਰਟਸ ਡੈਸਕ— ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਗੇਂਦਬਾਜ਼ ਸ਼ੋਏਬ ਅਖਤਰ ਨੇ ਭਾਰਤ ਦੇ ਪਾਕਿਸਤਾਨ ਨਾਲ ਦੋ ਪੱਖੀ ਕ੍ਰਿਕਟ ਸੀਰੀਜ਼ ਖੇਡਣ ਦੀ ਸ਼ੁਰੂਆਤ ਕਰਨ 'ਤੇ ਇਕ ਮਜ਼ੇਦਾਰ ਤਰਕ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਆਪਸੀ ਵਪਾਰ ਨਾਲ ਟਮਾਟਰ-ਪਿਆਜ਼ ਖਾ ਸਕਦੇ ਹਾਂ ਤਾਂ ਕ੍ਰਿਕਟ ਕਿਉਂ ਨਹੀਂ ਖੇਡ ਸਕਦੇ। ਦਰਅਸਲ, ਗੈਰਅਧਿਕਾਰਤ ਭਾਰਤੀ ਟੀਮ ਕਬੱਡੀ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਪਾਕਿਸਤਾਨ ਗਈ ਸੀ। ਹਾਲਾਂਕਿ ਖੇਡ ਮੰਤਰੀ ਕਿਰਿਨ ਰਿਜਿਜੂ ਨੇ ਦਾਅਵਾ ਕੀਤਾ ਕਿ ਭਾਰਤ ਨੇ ਕਿਸੇ ਵੀ ਖਿਡਾਰੀ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਭਾਰਤ ਨਾਲ ਦੋ ਪੱਖੀ ਸੀਰੀਜ਼ ਖੇਡਣ 'ਤੇ ਇਹ ਬਿਆਨ ਦਿੱਤਾ।

ਸ਼ੋਏਬ ਨੇ ਕਿਹਾ, ''ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਬੱਡੀ ਦਾ ਮੈਚ ਹੋਇਆ। ਇਸ ਬਾਰੇ ਮੇਰੇ ਦਿਮਾਗ 'ਤੇ ਬਹੁਤ ਸਾਰੀ ਚੀਜ਼ਾਂ ਚਲ ਰਹੀਆਂ ਹਨ। ਅਸੀਂ ਇਕ ਦੂਜੇ ਦਾ ਟਮਾਟਰ, ਆਲੂ ਤੇ ਪਿਆਜ਼ ਖਾ ਸਕਦੇ ਹਾਂ, ਵਪਾਰ ਕਰ ਸਕਦੇ ਹਾਂ, ਕਬੱਡੀ ਖੇਡ ਸਕਦੇ ਹਾਂ, ਡੇਵਿਸ ਕੱਪ ਖੇਡ ਸਕਦੇ ਹਾਂ ਤਾਂ ਕ੍ਰਿਕਟ ਕਿਉਂ ਨਹੀਂ ਖੇਡ ਸਕਦੇ ਹਾਂ? ਸ਼ੋਏਬ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਨਹੀਂ ਖੇਡ ਸਕਦੇ ਤਾਂ ਉਨ੍ਹਾਂ ਨੂੰ ਵਪਾਰ ਨਹੀਂ ਕਰਨਾ ਚਾਹੀਦਾ, ਕਬੱਡੀ ਨਹੀਂ ਖੇਡਣੀ ਚਾਹੀਦੀ ਜਾਂ ਦੋਹਾਂ ਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਕ੍ਰਿਕਟ ਦੀ ਗੱਲ ਹੁੰਦੀ ਹੈ ਤਾਂ ਸਿਆਸਤ ਹੋਣ ਲਗਦੀ ਹੈ। ਦੋ ਦੇਸ਼ਾਂ ਵਿਚਾਲੇ ਦੋ ਪੱਖੀ ਸੀਰੀਜ਼ ਖੇਡਣਾ ਮਹੱਤਵਪੂਰਨ ਹੁੰਦਾ ਹੈ ਜਿਸ ਨਾਲ ਪੈਸਾ ਆਉਣ ਦੇ ਨਾਲ-ਨਾਲ ਫੈਨ ਫਾਲੋਇੰਗ ਵੀ ਵਧਦੀ ਹੈ ਅਤੇ ਨਵੇਂ ਖਿਡਾਰੀਆਂ ਨੂੰ ਦਬਾਅ 'ਚ ਖੇਡ ਕੇ ਉਭਰਨ ਦਾ ਮੌਕਾ ਮਿਲਦਾ ਹੈ।''
PunjabKesari
ਉਨ੍ਹਾਂ ਅੱਗੇ ਕਿਹਾ, ''ਅਸੀਂ ਦੁਨੀਆ ਦੇ ਸਭ ਤੋਂ ਚੰਗੇ ਮਹਿਮਾਨਨਵਾਜ਼ ਦੇਸ਼ਾਂ 'ਚੋਂ ਇਕ ਹਾਂ ਅਤੇ ਭਾਰਤ ਨੇ ਇਸ ਨੂੰ ਪਹਿਲਾਂ ਤੋਂ ਦੇਖਿਆ ਹੈ। ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ ਅਤੇ ਸਚਿਨ ਤੇਂਦੁਲਕਰ ਤੋਂ ਪੁੱਛੋ ਕਿ ਅਸੀਂ ਉਨ੍ਹਾਂ ਨੂੰ ਦੂਜਿਆਂ ਤੋਂ ਜ਼ਿਆਦਾ ਕਿੰਨਾ ਪਸੰਦ ਕਰਦੇ ਹਾਂ। ਕ੍ਰਿਕਟ ਨੂੰ ਸਾਡੇ ਵਿਚਾਲੇ ਮਤਭੇਦਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ। ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਛੇਤੀ ਹੀ ਇਕ ਦੋ ਪੱਖੀ ਸੀਰੀਜ਼ ਖੇਡਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਇਕ ਸਖਤ ਮੁਕਾਬਲੇਬਾਜ਼ੀ ਹੋਣਾ ਮਹੱਵਤਪੂਰਨ ਹੈ।''
PunjabKesari
ਜ਼ਿਕਰੋਯਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਤਭੇਦਾਂ ਅਤੇ ਸਰਹੱਦ ਵਿਵਾਦ ਦੇ ਕਾਰਨ ਲੰਬੇ ਸਮੇਂ ਤੋਂ ਕੋਈ ਦੋ ਪੱਖੀ ਸੀਰੀਜ਼ ਨਹੀ ਖੇਡੀ  ਗਈ ਹੈ। ਹਾਲਾਂਕਿ ਦੋਵੇਂ ਦੇਸ਼ਾਂ ਦੀਆਂ ਟੀਮਾਂ ਆਈ. ਸੀ. ਸੀ. ਟੂਰਨਾਮੈਂਟ 'ਚ ਇਕ-ਦੂਜੇ ਖਿਲਾਫ ਖੇਡਦੀ ਆ ਰਹੀ ਰਹੀਆਂ ਹਨ ਅਤੇ ਆਖਰੀ ਵਾਰ ਦੋਹਾਂ ਦਾ ਸਾਹਮਣਾ ਪਿਛਲੇ ਸਾਲ ਇੰਗਲੈਂਡ 'ਚ ਖੇਡੇ ਗਏ ਆਈ. ਸੀ. ਸੀ. ਵਰਲਡ ਕੱਪ 'ਚ ਹੋਇਆ ਸੀ।


author

Tarsem Singh

Content Editor

Related News