ਸ਼ੋਏਬ ਅਖ਼ਤਰ ਨੇ ਜਾਨੀ ਬੇਅਰਸਟੋ ’ਤੇ ਦਿੱਤਾ ਵੱਡਾ ਬਿਆਨ, ਕਿਹਾ- ਉਹ ਮੌਜੂਦਾ ਪੀੜ੍ਹੀ ਦਾ ਅਜਿਹਾ ਬੱਲੇਬਾਜ਼
Monday, Jul 12, 2021 - 06:43 PM (IST)
ਸਪੋਰਟਸ ਡੈਸਕ– ਸ਼ੋਏਬ ਅਖ਼ਤਰ ਤੇ ਵਿਵਾਦ ਹਮੇਸ਼ਾ ਨਾਲ-ਨਾਲ ਚਲਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੂੰ ਫਿੱਟਕਾਰ ਲਾਉਣੀ ਹੋਵੇ ਜਾਂ ਸਿਆਸਤ ਨਾਲ ਜੁੜਿਆ ਕੋਈ ਵਿਵਾਦਤ ਬਿਆਨ, ਸਾਬਕਾ ਤੇਜ਼ ਗੇਂਦਬਾਜ਼ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੰਗਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਜਾਨੀ ਬੇਅਰਸਟੋ ਨੂੰ ਲੈ ਕੇ ਬਿਆਨ ਦਿੱਤਾ ਹੈ।ਅਖ਼ਤਰ ਨੇ ਕਿਹਾ ਕਿ ਜਾਨੀ ਬੇਅਰਸਟੋ ਮੌਜੂਦਾ ਪੀੜ੍ਹੀ ਦੇ ਸਭ ਤੋਂ ਓਵਰਰੇਟੇਡ ਬੱਲੇਬਾਜ਼ ਹਨ।
ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਅਖ਼ਤਰ ਨੇ ਕਿਹਾ, ਇਹ ਵਿਕਟਕੀਪਰ ਬੱਲੇਬਾਜ਼ (ਜਾਨੀ ਬੇਅਰਸਟੋ) ਸਫ਼ੈਦ ਗੇਂਦ ਦੇ ਫ਼ਾਰਮੈਟ ’ਚ ਘੁੰਮਣ ਵਾਲੇ ਤਬਾਹਕਾਰੀ ਸਲਾਮੀ ਬੱਲੇਬਾਜ਼ਾਂ ’ਚੋਂ ਇਕ ਹੈ। ਗੀਅਰ ਨੂੰ ਬਿਨਾ ਕਿਸੇ ਰੁਕਾਵਟ ਦੇ ਸਵਿਚ ਕਰਨ ਤੇ ਪਾਰਕ ਦੇ ਬਾਹਰ ਸਰਵਸ੍ਰੇਸ਼ਠ ਗੇਂਦਬਾਜ਼ਾਂ ਨੂੰ ਹਿੱਟ ਕਰਨ ਦੀ ਉਨ੍ਹਾਂ ਦੀ ਸਮਰਥਾ ਨੇ ਵਿਰੋਧੀ ਟੀਮਾਂ ਲਈ ਸਿਰਦਰਦ ਵਧਾ ਦਿੱਤਾ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਇੰਗਲੈਂਡ ਟੀਮ ਦੇ ਅਨਿਖੱੜਵੇਂ ਮੈਂਬਰਾਂ ’ਚੋਂ ਇਕ ਹੈ ਤੇ ਉਸ ਨੇ ਜੇਸਨ ਰਾਏ ਦੇ ਨਾਲ ਚੋਟੀ ਦੇ ਕ੍ਰਮ ’ਚ ਜੁਝਾਰੂ ਸ਼ੁਰੂਆਤ ਦੇ ਕੇ ਟੀਮ ਨੂੰ ਬਦਲ ਦਿੱਤਾ ਹੈ।
ਐਲੇਕਸ ਵੇਲਸ ਨੂੰ ਅਨੁਸ਼ਾਸਨੀ ਮੁੱਦਿਆਂ ਦੇ ਕਾਰਨ ਬਾਹਰ ਕੀਤੇ ਜਾਣ ਦੇ ਬਾਅਦ ਸੱਜੇ ਹੱਥ ਦੇ ਬੱਲੇਬਾਜ਼ ਨੂੰ ਵੀ ਰਾਏ ਦੇ ਨਾਲ ਓਪਨਿੰਗ ਕਰਨ ਦਾ ਮੌਕਾ ਮਿਲਿਆ। ਬੇਅਰਸਟੋ ਨੇ ਤੁਰੰਤ ਮੌਕੇ ਦਾ ਲਾਹਾ ਲਿਆ ਤੇ ਪਿਛਲੇ ਤਿੰਨ ਸਾਲਾਂ ’ਚ ਇੰਗਲੈਂਡ ਲਈ ਕਾਫ਼ੀ ਦੌੜਾਂ ਬਣਾ ਰਹੇ ਹਨ। ਉਨ੍ਹਾਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵਰਲਡ ਕੱਪ 2019 ’ਚ ਇੰਗਲੈਂਡ ਨੂੰ ਆਖ਼ਰਕਾਰ ਵਰਲਡ ਕੱਪ ਜਿੱਤਾਉਣ ’ਚ ਵੀ ਮਦਦ ਕੀਤੀ ਸੀ। ਉਨ੍ਹਾਂ ਨੇ 532 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਅੱਗੇ ਵਧਣ ’ਚ ਮਦਦ ਕੀਤੀ।