ਜੈਵਲਿਨ ਥ੍ਰੋਅਰ ਸ਼ਿਵਪਾਲ ਫਾਈਨਲ ''ਚ ਜਗ੍ਹਾ ਬਣਾਉਣ ''ਚ ਰਿਹਾ ਅਸਫਲ

Sunday, Oct 06, 2019 - 12:33 PM (IST)

ਜੈਵਲਿਨ ਥ੍ਰੋਅਰ ਸ਼ਿਵਪਾਲ ਫਾਈਨਲ ''ਚ ਜਗ੍ਹਾ ਬਣਾਉਣ ''ਚ ਰਿਹਾ ਅਸਫਲ

ਸਪੋਰਟਸ ਡੈਸਕ— ਭਾਰਤ ਦਾ ਸ਼ਿਵਪਾਲ ਸਿੰਘ ਵਿਸ਼ਵ ਚੈਂਪੀਅਨਸ਼ਿਪ ਦੀ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਸ਼ਨੀਵਾਰ ਨੂੰ ਇਥੇ ਫਾਈਨਲਸ ਲਈ ਕੁਆਲੀਫਾਈ ਨਹੀਂ ਕਰ ਸਕਿਆ ਤੇ ਕੁਆਲੀਫਿਕੇਸ਼ਨ ਦੌਰ ਵਿਚ ਕੁਲ 24ਵੇਂ ਸਥਾਨ 'ਤੇ ਰਿਹਾ। ਸ਼ਿਵਪਾਲ ਦਾ  ਤਿੰਨ ਕੋਸ਼ਿਸ਼ਾਂ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ 78.97 ਮੀਟਰ ਦਾ ਰਿਹਾ ਤੇ ਉਹ ਗਰੁੱਪ-ਏ ਕੁਆਲੀਫਿਕੇਸ਼ਨ ਵਿਚ ਦਸਵੇਂ ਸਥਾਨ 'ਤੇ ਰਿਹਾ।PunjabKesariਹਾਲਾਂਕਿ ਕੁਵਾਲੀਫਿਕੇਸ਼ਨ 'ਚ ਟਾਪ 'ਤੇ ਰਹਿਣ ਵਾਲੇ ਜਰਮਨੀ ਦੇ ਜੋਹਾਨਸ ਵੇਟਰ ਦੀ ਪਹਿਲੀ ਹੀ ਥ੍ਰੋ 89.35 ਮੀਟਰ ਰਹੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੀਆਂ ਦੋ ਕੋਸ਼ਿਸ਼ਾਂ ਨਹੀਂ ਕੀਤੀਆਂ। ਇਸ ਲੜੀ 'ਚ ਸੱਤ ਐਥਲੀਟਾਂ ਦੀ ਥ੍ਰੋ 80 ਮੀਟਰ ਤੋਂ ਉਪਰ ਰਹੀ। ਕ੍ਰਮ ਵਾਰ 'ਚ ਕੁਆਲੀਫਿਕੇਸ਼ਨ ਮਾਪਦੰਡ 84 ਮੀਟਰ ਜਾਂ 12 ਸਭ ਤੋਂ ਬੈਸਟ ਪ੍ਰਦਰਸ਼ਨ ਰੱਖਿਆ ਗਿਆ ਸੀ। ਭਾਲਾ ਸੁੱਟ ਕ੍ਰਮ ਵਾਰ ਦਾ ਫਾਈਨਲ ਐਤਵਾਰ ਨੂੰ ਹੋਵੇਗਾ।


Related News