IPL ''ਚ ਅਜੀਬੋ-ਗਰੀਬ ਗੇਂਦਬਾਜ਼ੀ ਐਕਸ਼ਨ ਨਾਲ ਹੈਰਾਨ ਕਰਨ ਵਾਲੇ ਇਸ ਖਿਡਾਰੀ ਦੀ ਲੱਗੀ ਲਾਟਰੀ

Wednesday, Jun 08, 2016 - 01:58 PM (IST)

IPL ''ਚ ਅਜੀਬੋ-ਗਰੀਬ ਗੇਂਦਬਾਜ਼ੀ ਐਕਸ਼ਨ ਨਾਲ ਹੈਰਾਨ ਕਰਨ ਵਾਲੇ ਇਸ ਖਿਡਾਰੀ ਦੀ ਲੱਗੀ ਲਾਟਰੀ

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 9 ''ਚ ਆਪਣੇ ਅਜੀਬੋ ਗਰੀਬ ਗੇਂਦਬਾਜ਼ੀ ਐਕਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੇ 20 ਸਾਲਾ ਲੈਫਟ ਆਰਮ ਸਪਿਨਰ ਸ਼ਿਵਿਲ ਕੌਸ਼ਿਕ ਦੀ ਲਾਟਰੀ ਲਗ ਗਈ ਹੈ। ਜਾਣਕਾਰੀ ਮੁਤਾਬਕ ਸ਼ਿਵਿਲ ਕੌਸ਼ਿਕ ਨੇ ਯਾਰਕਸ਼ਾਇਰ ਪ੍ਰੀਮੀਅਰ ਲੀਗ ਦੇ ਲਈ 141 ਸਾਲ ਪੁਰਾਣੇ ਕਲੱਬ ਹਲ ਸੀ.ਸੀ.ਸੀ. ਦੇ ਨਾਲ ਕਰਾਰ ਕੀਤਾ ਹੈ। ਆਈ.ਪੀ.ਐੱਲ. ''ਚ ਸ਼ਾਨਦਾਰ ਖੇਡ ਦੇ ਬਾਵਜੂਦ ਉਹ ਹੋਰਨਾਂ ਖਿਡਾਰੀਆਂ ਦੀ ਤਰ੍ਹਾਂ ਰਣਜੀ ਟਰਾਫੀ ਦੇ ਇਸ ਸੈਸ਼ਨ ''ਚ ਖੇਡਣ ਦਾ ਮੌਕਾ ਨਹੀਂ ਬਣਾ ਸਕੇ, ਪਰ ਹੁਣ ਉਹ ਜਲਵਾ ਦਿਖਾਉਣ ਲਈ ਇੰਗਲੈਂਡ ਜਾ ਰਹੇ ਹਨ।

ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸ਼ਿਵਿਲ ਦਾ ਭਾਰਤ ''ਚ ਕਿਸੇ ਵੀ ਘਰੇਲੂ ਟੀਮ ਦੇ ਨਾਲ ਕੋਈ ਕਰਾਰ ਨਹੀਂ ਹੈ। ਉਹ ਕਰਨਾਟਕ ਪ੍ਰੀਮੀਅਰ ਲੀਗ (ਕੇ.ਪੀ.ਐੱਲ.) ''ਚ ਹੁਬਲੀ ਟਾਈਗਰਸ ਟੀਮ ਦੀ ਖੋਜ ਬਣੇ, ਫਿਰ ਇਸ ਦਾ ਲਾਹਾ ਲੈਂਦੇ ਹੋਏ ਉਨ੍ਹਾਂ ਕੇ.ਪੀ.ਐੱਲ. ''ਚ ਲਾਜਵਾਬ ਪ੍ਰਦਰਸ਼ਨ ਕੀਤਾ। ਕੇ.ਪੀ.ਐੱਲ. ਦੇ ਬਾਅਦ ਇਸ ਫਰਵਰੀ ''ਚ ਹੋਈ ਆਈ.ਪੀ.ਐੱਲ. ਨਿਲਾਮੀ ''ਚ ਪਹਿਲੀ ਵਾਰ ਲੀਗ ਖੇਡਣ ਉਤਰੀ ਰਾਜਕੋਟ ਦੀ ਟੀਮ ਗੁਜਰਾਤ ਲਾਇੰਸ ਨੇ ਇਸ ਖਿਡਾਰੀ ਨੂੰ 10 ਲੱਖ ''ਚ ਖਰੀਦ ਲਿਆ। 

ਮੀਡੀਆ ''ਚ ਗੱਲਬਾਤ ਦੇ ਦੌਰਾਨ ਕਲੱਬ ਨੇ ਦੱਸਿਆ ਕਿ ਸ਼ਿਵਿਲ ਸਾਡੇ ਨਾਲ ਛੇਤੀ ਜੁੜ ਜਾਣਗੇ। ਅਸੀਂ ਆਈ.ਪੀ.ਐੱਲ. ''ਚ ਉਨ੍ਹਾਂ ਦਾ ਪ੍ਰਦਰਸ਼ਨ ਦੇਖਿਆ ਸੀ ਅਤੇ ਸਾਨੂੰ ਉਮੀਦ ਹੈ ਕਿ ਇਹ ਯਾਰਕਸ਼ਾਇਰ ਪ੍ਰੀਮੀਅਰ ਲੀਗ ''ਚ ਵੀ ਸਫਲ ਹੋਣਗੇ। ਅਸੀਂ ਇਸ ਸਾਲ ਆਪਣੇ ਚਾਰੇ ਮੁਕਾਬਲੇ ਜਿੱਤੇ ਸਨ, ਪਰ ਪਿਛਲੇ ਕੁਝ ਹਫਤਿਆਂ ''ਚ ਸਾਡੇ ਪ੍ਰਦਰਸ਼ਨ ''ਚ ਗਿਰਾਵਟ ਆਈ ਹੈ। ਸ਼ਿਵਿਲ ਦੇ ਟੀਮ ਨਾਲ ਜੁੜਨ ਨਾਲ ਟੀਮ ਨੂੰ ਯਕੀਨੀ ਤੌਰ ''ਤੇ ਮਜ਼ਬੂਤੀ ਮਿਲੇਗੀ।


Related News