ਸ਼ਿਵਮ ਦੁਬੇ ਨੇ ਦੀਵਾਲੀ ''ਤੇ ਚਲਾਏ ਪਟਾਕੇ, ਲੋਕਾਂ ਦੇ ਨਿਸ਼ਾਨੇ ''ਤੇ ਆਏ ਵਿਰਾਟ ਕੋਹਲੀ, ਜਾਣੋ ਪੂਰਾ ਮਾਮਲਾ
Monday, Nov 16, 2020 - 01:08 PM (IST)
ਨਵੀਂ ਦਿੱਲੀ : ਦੀਵਾਲੀ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਲੋਕਾਂ ਨੂੰ ਪਟਾਕੇ ਨਾ ਚਲਾਉਣ ਨੂੰ ਅਪੀਲ ਕੀਤੀ ਸੀ ਅਤੇ ਕਈ ਹੋਰ ਕ੍ਰਿਕਟਰਾਂ ਨੇ ਵੀ ਕੋਹਲੀ ਦੀ ਇਸ ਅਪੀਲ ਦਾ ਸਮਰਥਨ ਕੀਤਾ ਸੀ। ਉਥੇ ਹੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਆਲਰਾਊਂਡਰ ਸ਼ਿਵਮ ਦੁਬੇ ਨੇ ਕਪਤਾਨ ਦੀ ਗੱਲ ਨਾ ਮੰਨਦੇ ਹੋਏ ਦੀਵਾਲੀ 'ਤੇ ਪਟਾਕੇ ਚਲਾਉਂਦੇ ਹੋਏ ਦੀਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਦਿੱਤੀਆਂ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਦੇ ਬਾਅਦ ਲੋਕਾਂ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ 'ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ
Wishing everyone a very happy Diwali & a prosperous new year ahead... pic.twitter.com/g0lZPzfJlY
— Shivam Dube (@IamShivamDube) November 14, 2020
ਸ਼ਿਵਮ ਦੁਬੇ ਦੀ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਕਾਫ਼ੀ ਮਜ਼ੇ ਲਏ। ਉਨ੍ਹਾਂ ਨੇ ਆਪਣੇ ਕਪਤਾਨ ਦੀ ਸਲਾਹ ਨਾ ਮੰਨਣ 'ਤੇ ਦੁਬੇ ਦੀਆਂ ਤਸਵੀਰਾਂ 'ਤੇ ਮਜ਼ਾਕੀਆ ਟਵੀਟ ਵੀ ਕੀਤੇ। ਅਸਲ ਵਿਚ ਦੀਵਾਲੀ ਦੇ ਦਿਨ ਵਿਰਾਟ ਕੋਹਲੀ ਨੇ ਵੀਡੀਓ ਸਾਂਝੀ ਕਰਕੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਸੀ। ਵਿਰਾਟ ਨੇ ਲੋਕਾਂ ਨੂੰ ਗੁਜਾਰਿਸ਼ ਕੀਤੀ ਸੀ ਕਿ ਉਹ ਵਾਤਾਵਰਣ ਦੀ ਬਿਹਤਰੀ ਲਈ ਇਸ ਤਿਉਹਾਰ 'ਤੇ ਪਟਾਕੇ ਨਾ ਚਲਾਓ ਅਤੇ ਆਪਣੇ ਘਰ ਵਿਚ ਦੀਵੇ ਅਤੇ ਮਠਿਆਈ ਨਾਲ ਇਸ ਤਿਉਹਾਰ ਨੂੰ ਮਨਾਉਣ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'
ਇਸ ਦੇ ਬਾਅਦ ਦੁਬੇ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਲੋਕਾਂ ਨੇ ਇੱਥੋ ਤੱਕ ਲਿਖਿਆ ਕਿ ਦੁਬੇ ਪਟਾਕੇ ਸਾੜ ਰਹੇ ਹਨ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਆਰ.ਸੀ.ਬੀ. ਦੀ ਟੀਮ ਤੋਂ ਬਾਹਰ ਵੀ ਹੋਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ