ਵਿੰਟਰ ਓਲੰਪਿਕ ''ਚ ਸ਼ਿਵਾ, ਜਗਦੀਸ਼ ਕਰਨਗੇ ਭਾਰਤ ਦੀ ਅਗਵਾਈ

02/04/2018 4:20:12 AM

ਨਵੀਂ ਦਿੱਲੀ — ਲਿਊਜ਼ ਅਥਲੀਟ ਸ਼ਿਵਾ ਕੇਸ਼ਵਨ ਅਤੇ ਕ੍ਰਾਸ ਕੰਟਰੀ ਸਕਾਇਰ ਜਗਦੀਸ਼ ਸਿੰਘ 9 ਫਰਵਰੀ ਤੋਂ ਦੱਖਣੀ ਕੋਰੀਆ ਵਿਚ ਸ਼ੁਰੂ ਹੋ ਰਹੀਆਂ ਪਿਓਂਗਯਾਂਗ ਸਰਦ-ਰੁੱਤ ਓਲੰਪਿਕ ਖੇਡਾਂ 'ਚ ਭਾਰਤ ਦੀ ਅਗਵਾਈ ਕਰਨਗੇ। 36 ਸਾਲਾ ਕੇਸ਼ਵਨ 6ਵੀਂ ਵਾਰ ਸਰਦ-ਰੁੱਤ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਰਿਹਾ ਹੈ। ਉਸ ਨੇ ਜਾਪਾਨ ਦੇ ਨਾਗਾਨੋ 'ਚ 1998 ਵਿਚ ਹੋਈਆਂ ਖੇਡਾਂ ਤੋਂ ਸ਼ੁਰੂਆਤ ਕੀਤੀ ਸੀ। ਉਹ ਇਸ ਤੋਂ ਪਹਿਲਾਂ ਸਾਲ 1998, 2002, 2006, 2010 ਅਤੇ 2014 ਓਲੰਪਿਕ ਖੇਡਾਂ 'ਚ ਹਿੱਸਾ ਲੈ ਚੁੱਕਾ ਹੈ।  


Related News