ਸ਼ਿਵ, ਪੰਘਾਲ ਇੰਡੀਆ ਓਪਨ ਦੇ ਸੈਮੀਫਾਈਨਲ ''ਚ

Thursday, May 23, 2019 - 02:50 AM (IST)

ਸ਼ਿਵ, ਪੰਘਾਲ ਇੰਡੀਆ ਓਪਨ ਦੇ ਸੈਮੀਫਾਈਨਲ ''ਚ

ਗੁਹਾਟੀ— ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਸ਼ਿਵ ਥਾਪਾ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ ਨੇ ਬੁੱਧਵਾਰ ਨੂੰ ਇੱਥੇ ਦੂਜੇ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਕਰਮਵੀਰ ਨਵੀਨ ਚੰਦਰ ਬੋਰਦੋਲੋਈ ਇੰਡੋਰ ਸਟੇਡੀਅਮ 'ਚ ਪੰਜ ਹੋਰ ਭਾਰਤੀ ਵੀ ਸੈਮੀਫਾਈਨਲ 'ਚ ਪ੍ਰਵੇਸ਼ ਕਰਨ 'ਚ ਸਫਲ ਰਹੇ। ਇਸ ਸਟੇਡੀਅਮ 'ਚ 3 ਸਾਲ ਪਹਿਲਾਂ ਰਾਸ਼ਟਰੀ ਚੈਂਪੀਅਨਸ਼ਿਪ ਬਣੇ ਸ਼ਿਵ ਨੇ 60 ਕਿ.ਗ੍ਰਾ ਵਰਗ 'ਚ ਆਪਣੇ ਤੋਂ ਕਾਫੀ ਲੰਮੇ ਮਾਰਿਸ਼ਸ ਦੇ ਹੇਲੇਨ ਡੇਮਿਅਨ ਨੂੰ 5-0 ਨਾਲ ਹਰਾ ਕੇ ਆਖਰੀ 4 'ਚ ਜਗ੍ਹਾ ਬਣਾਈ, ਜਿੱਥੇ ਉਸਦਾ ਸਾਹਮਣਾ ਪੋਲੈਂਡ ਦੇ ਡੀ ਕ੍ਰਿਸਿਟਅਨ ਸਕੇਪਾਂਸਕੀ ਨਾਲ ਹੋਵੇਗਾ। ਓਲੰਪਿਕ ਕੁਆਲੀਫਿਕੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਮੌਜੂਦਾ ਟੂਰਨਾਮੈਂਟ ਤੋਂ ਬਾਅਦ 63 ਕਿ. ਗ੍ਰਾ 'ਚ ਹਿੱਸਾ ਲੈਣ ਵਾਲੇ ਸ਼ਿਵ ਨੇ ਕਿਹਾ ਮੈਂ ਆਪਣੇ ਵਰਗ 'ਚ ਕਾਫੀ ਲੰਮੇ ਵਿਰੋਧੀ ਦਾ ਪਹਿਲੀ ਬਾਰ ਸਾਹਮਣਾ ਕਰ ਰਿਹਾ ਸੀ। ਉਸ ਨੇ ਕਿਹਾ ਕਿ ਉਹ ਦੂਰ ਤਕ ਮੁੱਕਾ ਲਗਾ ਸਕਦਾ ਸੀ ਇਸ ਲਈ ਮੇਰੀ ਰਣਨੀਤੀ ਇਹੀ ਸੀ ਕਿ ਨੇੜਿਓ ਹਿੱਟ ਕਰਨ ਤੋਂ ਬਾਅਦ ਤੇਜ਼ੀ ਨਾਲ ਉਸ ਤੋਂ ਦੂਰ ਹੋ ਜਾਵਾ। ਸ਼ਿਵ ਦੇ ਮੁਕਾਬਲੇ ਨੂੰ ਦੇਖਣ ਦੇ ਲਈ ਸਕੂਲੀ ਬੱਚਿਆਂ ਤੋਂ ਇਲਾਵਾ ਉਸਦੇ ਪਿਤਾ ਪਦਮ ਥਾਪਾ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਅੰਕਿਤ ਤੇ ਮਨੀਸ਼ ਕੌਸ਼ਿਕ ਵੀ ਆਪਣੇ ਵਿਰੋਧੀਆਂ ਦੇ ਵਿਰੁੱਧ 5-0 ਨਾਲ ਜਿੱਤ ਦੇ ਨਾਲ 60 ਕਿ. ਗ੍ਰਾ 'ਚ ਅੱਗ ਵੱਧਣ 'ਚ ਸਫਲ ਰਹੇ। ਇਸ ਤਰ੍ਹਾਂ ਸੈਮੀਫਾਈਨਲ 'ਚ 3 ਭਾਰਤੀਆਂ ਨੇ ਜਗ੍ਹਾ ਬਣਾਈ।


author

Gurdeep Singh

Content Editor

Related News