ਧੋਨੀ ਦੇ ਹਸਤਾਖਰ ਵਾਲੀ ਸ਼ਰਟ ਅੱਜ ਵੀ ਘਰ ਦੀ ਸ਼ੋਭਾ ਬਣੀ ਹੋਈ : ਗਾਵਾਸਕਰ
Friday, Mar 08, 2024 - 11:05 AM (IST)
ਰਾਂਚੀ- 70 ਅਤੇ 80 ਦੇ ਦਹਾਕੇ ’ਚ ਆਪਣੀ ਬੱਲੇਬਾਜ਼ੀ ਨਾਲ ਖਤਰਨਾਕ ਗੇਂਦਬਾਜ਼ਾਂ ਦੇ ਮੱਥੇ ’ਤੇ ਤ੍ਰੇੜੀਆਂ ਲਿਆਉਣ ਵਾਲੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਟੀ. ਵੀ. ਕੁਮੈਂਟੇਟਰ ਸੁਨੀਲ ਗਾਵਾਸਕਰ ਦੇ ਘਰ ਮਹਿੰਦਰ ਸਿੰਘ ਧੋਨੀ ਦੇ ਹਸਪਤਾਖਰ ਵਾਲੀ ਟੀ-ਸ਼ਰਟ ਅੱਜ ਵੀ ਮਾਣ ਨਾਲ ਰੱਖੀ ਹੋਈ ਹੈ। ਉਸ ਨੇ ਧੋਨੀ ਪ੍ਰਤੀ ਆਪਣੀ ਪ੍ਰਸ਼ੰਸਾ ਦਾ ਇਜ਼ਹਾਰ ਕੀਤਾ ਅਤੇ ਮਹਾਨ ਕ੍ਰਿਕਟਰ ਵੱਲੋਂ ਹਸਤਾਖਰ ਕੀਤੀ ਸ਼ਰਟ ਦੇ ਮਾਲਕ ਹੋਣ ’ਤੇ ਮਾਣ ਮਹਿਸੂਸ ਕੀਤਾ।
ਉਸ ਨੇ ਧੋਨੀ ਦੇ ਪੁਰਾਣੇ ਪ੍ਰਸ਼ੰਸਕ ਦੇ ਤੌਰ ’ਤੇ ਐੱਮ. ਐੱਮ. ਡੀ. ਨਾ ਮਿਲਣ ਅਤੇ ਹਸਤਾਖਰ ਕੀਤੇ ਯਾਦਗਾਰੀ ਚਿੰਨ੍ਹ ਨੂੰ ਇਕ ਬੇਸ਼ਕੀਮਤੀ ਜਾਇਦਾਦ ਦੇ ਰੂਪ ’ਚ ਸਾਂਭ ਦੇ ਰੱਖਣ ਦੇ ਯਾਦਗਾਰ ਤਜੁਰਬੇ ਨੂੰ ਸਾਂਝਾ ਕੀਤਾ। ਮੈਦਾਨ ਦੇ ਅੰਦਰ ਅਤੇ ਬਾਹਰ ਧੋਨੀ ਦੇ ਸ਼ਾਨਦਾਰ ਰਵੱਈਏ ’ਤੇ ਗਾਵਾਸਕਰ ਨੇ ਖੇਡ ’ਚ ਰੋਲ ਮਾਡਲ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਧੋਨੀ ਦੀ ਈਮਾਨਦਾਰੀ ਦੀ ਸ਼ਲਾਘਾ ਕੀਤੀ।