ਹਾਰ ਨਹੀਂ ਮੰਨਾਂਗਾ...ਟੈਸਟ ਟੀਮ 'ਚ ਕਰਾਂਗਾ ਵਾਪਸੀ : ਸ਼ਿਖਰ ਧਵਨ

Wednesday, Oct 31, 2018 - 03:42 PM (IST)

ਹਾਰ ਨਹੀਂ ਮੰਨਾਂਗਾ...ਟੈਸਟ ਟੀਮ 'ਚ ਕਰਾਂਗਾ ਵਾਪਸੀ : ਸ਼ਿਖਰ ਧਵਨ

ਨਵੀਂ ਦਿੱਲੀ— ਭਾਵੇਂ ਹੀ ਲੋਕ ਮੰਨ ਰਹੇ ਹੋਣ ਕਿ ਸ਼ਿਖਰ ਧਵਨ ਦਾ ਟੈਸਟ ਕਰੀਅਰ ਹੁਣ ਖਤਮ ਹੋ ਚੁੱਕਾ ਹੈ ਪਰ ਖੁਦ ਧਵਨ ਦਾ ਦਾਅਵਾ ਹੈ ਕਿ ਉਹ ਟੈਸਟ ਟੀਮ 'ਚ ਵਾਪਸੀ ਜ਼ਰੂਰ ਕਰਨਗੇ। ਏਸ਼ੀਆ ਕੱਪ 'ਚ ਜ਼ੋਰਦਾਰ ਬੱਲੇਬਾਜ਼ੀ ਕਰਨ ਵਾਲੇ ਸ਼ਿਖਰ ਧਵਨ ਨੂੰ ਪਹਿਲਾਂ ਵੈਸਟਇੰਡੀਜ਼ ਟੈਸਟ ਸੀਰੀਜ਼ ਤੋਂ ਬਾਹਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਆਸਟਰੇਲੀਆ ਦੌਰੇ 'ਤੇ ਟੈਸਟ ਸੀਰੀਜ਼ ਲਈ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਇਸ ਸੀਰੀਜ਼ 'ਚ ਧਵਨ ਦੀ ਜਗ੍ਹਾ ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾਅ 'ਤੇ ਹੀ ਭਰੋਸਾ ਜਤਾਇਆ ਗਿਆ ਹੈ। ਹੁਣ ਧਵਨ ਦਾ ਕਹਿਣਾ ਹੈ ਕਿ ਉਹ ਟੈਸਟ ਟੀਮ'ਚ ਆਪਣੀ ਜਗ੍ਹਾ ਖਤਮ ਹੋਣ 'ਤੇ ਨਿਰਾਸ਼ ਤਾਂ ਹਨ ਪਰ ਘਰੇਲੂ ਕ੍ਰਿਕਟ 'ਚ ਖੇਡ ਕੇ ਵਾਪਸੀ ਕਰਨ ਨੂੰ ਤਿਆਰ ਹਨ।
PunjabKesari
ਪੱਤਰਕਾਰਾਂ ਨਾਲ ਗੱਲਬਾਤ 'ਚ ਧਵਨ ਦਾ ਕਹਿਣਾ ਹੈ, ''ਆਸਟਰੇਲੀਆ 'ਚ ਟੈਸਟ ਸੀਰੀਜ਼ ਤੋਂ ਬਾਹਰ ਹੋਣ ਨਾਲ ਨਿਰਾਸ਼ ਹਾਂ... ਪਰ ਠੀਕ ਹੈ, ਮੈਂ ਉੱਥੇ ਟੀ-20 ਅਤੇ ਵਨ ਡੇ ਸੀਰੀਜ਼ ਖੇਡਣ ਜਾਵਾਂਗਾ। ਜਿੱਥੇ ਤਕ ਟੈਸਟ ਟੀਮ ਦਾ ਸਵਾਲ ਹੈ ਤਾਂ ਮੈਂ ਘਰੇਲੂ ਕ੍ਰਿਕਟ ਜ਼ਰੀਏ ਉਸ 'ਚ ਵਾਪਸੀ ਕਰਾਂਗਾ।'' ਦਰਅਸਲ ਟੈਸਟ ਮੈਚਾਂ 'ਚ ਧਵਨ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਇੰਗਲੈਂਡ ਦੌਰੇ 'ਤੇ ਚਾਰ ਟੈਸਟ ਮੈਚਾਂ 'ਚ ਉਨ੍ਹਾਂ ਦੇ ਬੱਲੇ ਤੋਂ ਸਿਰਫ 19 ਦੀ ਔਸਤ ਤੋਂ ਹੀ ਦੌੜਾਂ ਨਿਕਲ ਸਕੀਆਂ ਸਨ। ਉਨ੍ਹਾਂ ਦੀ ਇਸ ਅਸਫਲਤਾ ਦੇ ਚਲਦੇ ਹੀ ਵੈਸਟ ਇੰਡੀਜ਼ ਦੇ ਖਿਲਾਫ ਘਰੇਲੂ ਸੀਰੀਜ਼ 'ਚ ਉਨ੍ਹਾਂ ਦੀ ਜਗ੍ਹਾ ਯੁਵਾ ਪ੍ਰਿਥਵੀ ਸ਼ਾਅ ਨੂੰ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ ਜ਼ੋਰਦਾਰ ਸੈਂਕੜਾ ਲਗਾ ਕੇ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ।


author

Tarsem Singh

Content Editor

Related News