ਸ਼ਿਖਰ ਧਵਨ ਨੇ ਰੈਨਾ ਨਾਲ ਸ਼ੇਅਰ ਕੀਤੀ ਪੁਰਾਣੀ ਤਸਵੀਰ, CSK ਨੇ ਕਰ ਦਿੱਤਾ ਟ੍ਰੋਲ

Sunday, May 10, 2020 - 03:07 PM (IST)

ਸ਼ਿਖਰ ਧਵਨ ਨੇ ਰੈਨਾ ਨਾਲ ਸ਼ੇਅਰ ਕੀਤੀ ਪੁਰਾਣੀ ਤਸਵੀਰ, CSK ਨੇ ਕਰ ਦਿੱਤਾ ਟ੍ਰੋਲ

ਸਪੋਰਟਸ ਡੈਸਕ : ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਸਾਰੇ ਕ੍ਰਿਕਟ ਟੂਰਨਾਮੈਂਟ ਮੁਲਤਵੀ ਜਾਂ ਰੱਦ ਹੋ ਚੁੱਕੇ ਹਨ। ਆਈ. ਪੀ. ਐੱਲ. 2020 ਵੀ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਲਾਕਡਾਊਨ ਦੌਰਾਨ ਕੁਝ ਕ੍ਰਿਕਟਰਸ ਫੈਂਸ ਦੇ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਸ ਵਿਚਾਲੇ ਧਵਨ ਨੇ ਸੁਰੇਸ਼ ਰੈਨਾ ਦੇ ਨਾਲ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ, ਜਿਸ 'ਤੇ ਸੀ. ਐੱਸ. ਕੇ. ਨੇ ਉਸ ਨੂੰ ਟ੍ਰੋਲ ਕਰ ਦਿੱਤਾ ਹੈ।

 
 
 
 
 
 
 
 
 
 
 
 
 
 

Suresh pehlwaan ko support dete hue Dhawan pehlwaan 😜 @sureshraina3 #FlashbackFriday

A post shared by Shikhar Dhawan (@shikhardofficial) on May 8, 2020 at 8:16am PDT

ਸ਼ਿਖਰ ਧਵਨ ਨੇ ਸੁਰੇਸ਼ ਰੈਨਾ ਦੇ ਨਾਲ ਕਾਫੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਧਵਨ ਨੇ ਕੈਪਸ਼ਨ ਦਿੱਤਾ, ''ਸੁਰੇਸ਼ ਪਹਿਲਵਾਨ ਨੂੰ ਸੁਪੋਰਟ ਦਿੰਦੇ ਹੋਏ ਧਵਨ ਪਹਿਲਵਾਨ। ਸ਼ਿਖਰ ਧਵਨ ਦੀ ਇਸ ਥ੍ਰੋਅਬੈਕ ਤਸਵੀਰ 'ਤੇ ਕਾਫੀ ਕੁਮੈਂਟ ਆਏ ਹਨ। ਇਸ ਤਸਵੀਰ 'ਤੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਨੇ ਵੀ ਇਕ ਕੁਮੈਂਟ ਕੀਤਾ ਜੋ ਕਾਫੀ ਮਜ਼ੇਦਾਰ ਹੈ।

PunjabKesari

ਚੇਨਈ ਸੁਪਰ ਕਿੰਗਜ਼ ਨੇ ਇਸ ਤਸਵੀਰ 'ਤੇ ਧਵਨ ਨੂੰ ਟ੍ਰੋਲ ਕਰਦਿਆਂ ਕੁਮੈਂਟ ਕੀਤਾ। ਉਸ ਨੇ ਲਿਖਿਆ ਕਿ ਸੱਚ ਏ ਹੇਅਰ ਪਿਕਚਰ ਦਿਸ। ਦਰਅਸਲ, ਇਸ ਤਸਵੀਰ ਵਿਚ ਸ਼ਿਖਰ ਧਵਨ ਦੇ ਸਿਰ 'ਤੇ ਕਾਫੀ ਵਾਲ ਦਿਸ ਰਹੇ ਹਨ, ਜਿਸ 'ਤੇ ਸੀ. ਐੱਸ. ਕੇ. ਨੇ ਉਸ ਨੂੰ ਟ੍ਰੋਲ ਕੀਤਾ ਹੈ।


author

Ranjit

Content Editor

Related News