ਪੰਤ ਦੀ ਕਪਤਾਨੀ ਤੋਂ ਪ੍ਰਭਾਵਿਤ ਹੋਏ ਸ਼ਿਖਰ ਧਵਨ, ਕਿਹਾ- ਸਮੇਂ ਦੇ ਨਾਲ ਉਹ ਬਿਹਤਰ ਹੋਵੇਗਾ

Sunday, Apr 11, 2021 - 05:38 PM (IST)

ਮੁੰਬਈ— ਦਿੱਲੀ ਕੈਪੀਟਲਸ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਯੁਵਾ ਰਿਸ਼ਭ ਪੰਤ ਦੀ ਅਗਵਾਈ ਦੀ ਸਮਰਥਾ ਤੋਂ ਕਾਫ਼ੀ ਪ੍ਰਭਾਵਿਤ ਹਨ ਤੇ ਉਨ੍ਹਾਂ ਕਿਹਾ ਕਿ ਇਸ ਵਿਕਟਕੀਪਰ ਬੱਲੇਬਾਜ਼ ਨੇ ਕਪਤਾਨ ਦੇ ਤੌਰ ’ਤੇ ਆਪਣੇ ਪਹਿਲੇ ਮੈਚ ’ਚ ਸੰਜਮ ਦੇ ਨਾਲ ਟੀਮ ਦੀ ਅਗਵਾਈ ਕੀਤੀ ਤੇ ਸਮੇਂ ਦੇ ਨਾਲ ਉਹ ਬਿਹਤਰ ਹੀ ਹੋਵੇਗਾ। ਨਿਯਮਿਤ ਕਪਤਾਨ ਸ਼੍ਰੇਅਸ ਅਈਅਰ ਦੇ ਹਾਲ ਹੀ ’ਚ ਇੰਗਲੈਂਡ ਖ਼ਿਲਾਫ਼ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਦੌਰਾਨ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਅਦ ਪੰਤ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 
ਇਹ ਵੀ ਪੜ੍ਹੋ : IPL 2021 : ਆਕਾਸ਼ ਚੋਪੜਾ ਨੇ ਲਾਈਵ ਸ਼ੋਅ ਦੇ ਦੌਰਾਨ ਸ਼ਿਖਰ ਧਵਨ ਨੂੰ ਕਿਹਾ ਬਦਤਮੀਜ਼, ਜਾਣੋ ਵਜ੍ਹਾ

ਪੰਤ ਨੇ ਕਪਤਾਨੀ ਦੀ ਯਾਦਗਾਰ ਸ਼ੁਰੂਆਤ ਕੀਤੀ। ਉਨ੍ਹਾਂ ਦੀ ਕਪਤਾਨੀ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਤਿੰਨ ਵਾਰ ਦੀ ਚੈਂਪੀਅਨ ਚੇਨੱਈ ਸੁਪਰਕਿੰਗਜ਼ ਨੂੰ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾਇਆ। ਧਵਨ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਉਸ ਨੇ (ਪੰਤ) ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ। ਸਭ ਤੋਂ ਪਹਿਲੀ ਖ਼ੁਸੀ ਹੈ ਕਿ ਉਸ ਨੇ ਟਾਸ ਜਿੱਤਿਆ। ਇਸ ਵਿਕਟ ’ਤੇ ਬਾਅਦ ’ਚ ਬੱਲੇਬਾਜ਼ੀ ਕਰਨਾ ਚੰਗਾ ਸੀ। ਉਸ ਨੇ ਸੰਜਮ ਬਣਾਈ ਰੱਖਿਆ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਦਾ ਰਿਹਾ।

PunjabKesariਉਨ੍ਹਾਂ ਕਿਹਾ, ‘‘ਉਸ ਨੇ ਚੰਗੇ ਬਦਲਾਅ ਵੀ ਕੀਤੇ। ਇਹ ਕਪਤਾਨ ਦੇ ਤੌਰ ’ਤੇ ਉਸ ਦਾ ਪਹਿਲਾ ਮੈਚ ਸੀ। ਇਸ ਲਈ ਮੈਨੂੰ ਯਕੀਨ ਹੈ ਕਿ ਉਹ ਹੋਰ ਵੀ ਬਿਹਤਰ ਹੋਵੇਗਾ। ਉਸ ਨੇ ਅਜੇ ਸ਼ੁਰੂਆਤ ਹੀ ਕੀਤੀ ਹੈ ’’ ਧਵਨ ਨੇ ਕਿਹਾ, ‘‘ਰਿਸ਼ਭ ਪੰਤ ਬਾਰੇ ਸਰਵਸ੍ਰੇਸ਼ਠ ਚੀਜ਼ ਇਹ ਹੈ ਕਿ ਉਹ ਸੰਜਮ ਬਣਾਈ ਰਖਦਾ ਹੈ। ਉਹ ਕਾਫ਼ੀ ਸਮਝਦਾਰ ਹੈ ਜੋ ਕਿ ਬਹੁਤ ਚੰਗਾ ਹੈ।’’ ਇਹ ਪੁੱਛਣ ’ਤੇ ਕਿ ਕੀ ਉਹ ਸੀਨੀਅਰ ਖਿਡਾਰੀ ਹੋਣ ਦੇ ਨਾਅਤੇ ਪੰਤ ਨੂੰ ਸਲਾਹ ਦੇਣਗੇ, ਧਵਨ ਨੇ ਕਿਹਾ, ‘ਬੇਸ਼ੱਕ ਮੈਂ ਸਲਾਹ ਦੇਵਾਂਗਾ। ਯੁਵਾ ਖਿਡਾਰੀ ਜਦੋਂ ਵੀ ਬੱਲੇਬਾਜ਼ੀ ਜਾਂ ਮਾਨਸਿਕ ਚੀਜ਼ਾਂ ਨੂੰ ਲੈ ਕੇ ਮੇਰੇ ਨਾਲ ਗੱਲ ਕਰਦੇ ਹਨ ਤਾਂ ਮੈਂ ਆਪਣੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਦਾ ਹਾਂ। 
ਇਹ ਵੀ ਪੜ੍ਹੋ : IPL 2021: KKR ਖ਼ਿਲਾਫ਼ ਮੈਚ ਤੋਂ ਪਹਿਲਾਂ ਬੋਲੇ ਵਾਰਨਰ, ਖਿਡਾਰੀਆਂ ਨੇ ਸਖ਼ਤ ਮਿਹਨਤ ਤੇ ਤਿਆਰੀ ਕੀਤੀ

PunjabKesariਧਵਨ ਨੇ 54 ਗੇਂਦਾਂ ’ਚ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ ਤੇ ਪਿ੍ਰਥਵੀ ਸ਼ਾਅ (72) ਦੇ ਨਾਲ ਪਹਿਲੇ ਵਿਕਟ ਲਈ 138 ਦੌੜਾਂ ਜੋੜੀਆਂ ਜਿਸ ਨਾਲ ਦਿੱਲੀ ਨੇ 189 ਦੌੜਾਂ ਦੇ ਟੀਚੇ ਨੂੰ 8 ਗੇਂਦ ਬਾਕੀ ਰਹਿੰਦੇ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। 35 ਸਾਲ ਦੇ ਧਵਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਆਗਾਮੀ ਮੈਚਾਂ ’ਚ ਇਸੇ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਦਿੱਲੀ ਨੂੰ ਅਗਲਾ ਮੈਚ 15 ਅਪ੍ਰੈਲ ਨੂੰ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਖੇਡਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News