ਸ਼ਿਖਰ ਧਵਨ ਨੇ ਦੂਜੇ ਟੀ20 ''ਚ ਹਾਸਲ ਕੀਤੀ ਇਹ ਉਪਲੱਬਧੀ

Tuesday, Nov 06, 2018 - 11:01 PM (IST)

ਸ਼ਿਖਰ ਧਵਨ ਨੇ ਦੂਜੇ ਟੀ20 ''ਚ ਹਾਸਲ ਕੀਤੀ ਇਹ ਉਪਲੱਬਧੀ

ਲਖਨਾਊ— ਭਾਰਤ ਨੇ ਵਿੰਡੀਜ਼ ਨੂੰ ਟੀ-20 ਸੀਰੀਜ਼ 'ਚ ਦੂਜੇ ਮੈਚ 'ਚ 71 ਦੌੜਾਂ ਨਾਲ ਹਰਾ ਦਿੱਤਾ ਹੈ। ਕਪਤਾਨ ਰੋਹਿਤ ਤੇ ਸ਼ਿਖਰ ਧਵਨ ਨੇ ਪਹਿਲੇ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਸ਼ਿਖਰ ਧਵਨ ਨੇ 3 ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ ਤੇ ਰੋਹਿਤ ਸ਼ਰਮਾ ਨੇ ਜੇਤੂ 111 ਦੌੜਾਂ 'ਚ 8 ਚੌਕੇ ਤੇ 7 ਛੱਕੇ ਲਗਾਏ। ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਆਪਣੇ ਟੀ-20 ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਹੈ। ਧਵਨ ਨੇ 20ਵੀਂ ਦੌੜ ਲੈਂਦਿਆਂ ਹੀ ਇਸ ਉਪਲੱਬਧੀ ਨੂੰ ਆਪਣੇ ਨਾਂ ਕਰ ਲਿਆ।


Related News