ਸ਼੍ਰੀਲੰਕਾ ਸੀਰੀਜ਼ ਸਾਡੇ ਸਾਰਿਆਂ ਲਈ ਆਪਣਾ ਹੁਨਰ ਦਿਖਾਉਣ ਦਾ ਸ਼ਾਨਦਾਰ ਮੌਕਾ : ਧਵਨ

Sunday, Jun 27, 2021 - 08:19 PM (IST)

ਮੁੰਬਈ— ਸ਼੍ਰੀਲੰਕਾ ਦੇ ਸੀਮਿਤ ਓਵਰਾਂ ਦੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਚੁਣੇ ਗਏ ਸ਼ਿਖਰ ਧਵਨ ਨੇ ਆਗਾਮੀ ਸੀਰੀਜ਼ ਨੂੰ ਚੁਣੌਤੀਪੂਰਨ ਕਰਾਰ ਦਿੰਦੇ ਹੋਏ ਐਤਵਾਰ ਨੂੰ ਇੱਥੇ ਕਿਹਾ ਕਿ ਇਸ ਨਾਲ ਦੂਜੀ ਸ਼੍ਰੇਣੀ ਦੇ ਖਿਡਾਰੀਆਂ ਨੂੰ ਆਪਣਾ ਹੁਨਰ ਦਿਖਾਉਣ ਤੇ ਮੁੱਖ ਟੀਮ ’ਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਗਿੱਲ ਦੇ ਹੁਨਰ ’ਤੇ ਕੋਈ ਸ਼ੱਕ ਨਹੀਂ, ਪਰ ਥੋੜ੍ਹੀ ਮਿਹਨਤ ਕਰੇ ਤਾਂ ਮਿਲੇਗਾ ਇਨਾਮ : ਗਾਵਸਕਰ

ਧਵਨ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਹਾਜ਼ਰੀ ’ਚ ਟੀਮ ਦੀ ਰਵਾਨਗੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਇਹ ਬਹੁਤ ਚੰਗੀ ਟੀਮ ਹੈ। ਸਾਡੀ ਟੀਮ ’ਚ ਹਾਂ ਪੱਖੀ ਭਾਵਨਾ ਹੈ, ਵਿਸ਼ਵਾਸ ਹੈ ਤੇ ਹਰ ਕਿਸੇ ਨੂੰ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਹੈ। ਖਿਡਾਰੀ ਬੇਹੱਦ ਉਤਸ਼ਾਹਤ ਹਨ।’’ ਉਨ੍ਹਾਂ ਕਿਹਾ, ‘‘ਇਹ ਨਵੀਂ ਚੁਣੌਤੀ ਹੈ ਪਰ ਇਸ ਦੇ ਨਾਲ ਹੀ ਇਹ ਸਾਡੇ ਸਾਰਿਆਂ ਲਈ ਆਪਣਾ ਹੁਨਰ ਦਿਖਾਉਣ ਦਾ ਸ਼ਾਨਦਾਰ ਮੌਕਾ ਹੈ। ਹਰ ਕੋਈ ਇਸ ਦਾ ਇੰਤਜ਼ਾਰ ਕਰ ਰਿਹਾ ਹੈ।’’ 

PunjabKesariਧਵਨ ਨੇ ਕਿਹਾ, ‘‘ਸਾਡੇ ਇਕਾਂਤਵਾਸ ਦੇ 13-14 ਦਿਨ ਬੀਤੇ ਚੁੱਕੇ ਹਨ ਤੇ ਖਿਡਾਰੀ ਮੈਦਾਨ ’ਤੇ ਉਤਰਨ ਲਈ ਬੇਤਾਬ ਹਨ। ਸਾਡੇ ਕੋਲ ਤਿਆਰੀ ਲਈ 10-12 ਦਿਨ ਹਨ।’’ ਨਿਯਮਿਤ ਕਪਤਾਨ ਵਿਰਾਟ ਕੋਹਲੀ ਤੇ ਮੁੱਖ ਟੀਮ ਦੇ ਇੰਗਲੈਂਡ ਦੌਰੇ ’ਤੇ ਹੋਣ ਕਾਰਨ ਧਵਨ ਸ਼੍ਰੀਲੰਕਾ ਦੇ ਖ਼ਿਲਾਫ਼ ਅਗਲੇ ਮਹੀਨੇ ਭਾਰਤੀ ਟੀਮ ਦੀ ਅਗਵਾਈ ਕਰਨਗੇ। ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹਨ। ਭਾਰਤ ਨੂੰ ਸ਼੍ਰੀਲੰਕਾ ਤੋਂ ਤਿੰਨ ਵਨ-ਡੇ ਕੌਮਾਂਤਰੀ ਮੈਚ ਤੇ ਇੰਨੇ ਹੀ ਟੀ-20 ਮੈਚ ਖੇਡਣੇ ਹਨ। ਦੌਰੇ ਦੀ ਸ਼ੁਰੂਆਤ 13 ਜੁਲਾਈ ਨੂੰ ਤੇ ਅੰਕ 25 ਜੁਲਾਈ ਨੂੰ ਹੋਵੇਗਾ।
ਇਹ ਵੀ ਪੜ੍ਹੋ : ਕਤਰ ਦੇ ਫ਼ਰਾਟਾ ਦੌੜਾਕ ਅਬਦੁੱਲ੍ਹਾ ਹਾਰੂਨ ਦੀ ਕਾਰ ਹਾਦਸੇ ’ਚ ਮੌਤ, ਖੇਡ ਜਗਤ 'ਚ ਸੋਗ ਦੀ ਲਹਿਰ

ਭਾਰਤੀ ਕ੍ਰਿਕਟ ਬੋਰਡ ਨੇ ਦੌਰੇ ਲਈ 20 ਮੈਂਬਰੀ ਟੀਮ ਦੀ ਚੋਣ ਕੀਤੀ ਹੈ ਜਿਸ ’ਚ ਹਾਰਦਿਕ ਪੰਡਯਾ ਤੇ ਸਪਿਨਰ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਵੀ ਸ਼ਾਮਲ ਹਨ। ਯੁਵਾ ਬੱਲੇਬਾਜ਼ ਦੇਵਦੱਤ ਪੱਡੀਕਲ ਤੇ ਪਿ੍ਰਥਵੀ ਸ਼ਾਹ ’ਤੇ ਵੀ ਸਾਰਿਆਂ ਦੀਆਂ ਨਿਗਾਹ ਟਿੱਕੀਆਂ ਰਹਿਣਗੀਆਂ। ਟੀਮ ’ਚ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਦੇ ਰੂਪ ’ ਦੋ ਵਿਕਟਕੀਪਰ ਵੀ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News