ਹਾਰ ਨੂੰ ਸਵੀਕਾਰ ਕਰਨ ਲਈ ਸ਼ਾਸਤਰੀ ਨੇ ਵਿਲੀਅਮਸਨ ਦੀ ਕੀਤੀ ਤਰੀਫ

Wednesday, Jul 17, 2019 - 04:01 PM (IST)

ਹਾਰ ਨੂੰ ਸਵੀਕਾਰ ਕਰਨ ਲਈ ਸ਼ਾਸਤਰੀ ਨੇ ਵਿਲੀਅਮਸਨ ਦੀ ਕੀਤੀ ਤਰੀਫ

ਸਪੋਰਟਸ ਡੈਸਕ— ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵਰਲਡ ਕੱਪ ਫਾਈਨਲ 'ਚ ਇੰਗਲੈਂਡ ਦੇ ਹੱਥੋਂ ਚੌਕਿਆਂ ਛੱਕਿਆਂ ਦੀ ਗਿਣਤੀ ਦੇ ਅਧਾਰ 'ਤੇ ਮਿਲੀ ਹਾਰ ਨੂੰ ਮਰਿਆਦਾ ਨਾਲ ਸਵੀਕਾਰ ਕਰਨ ਲਈ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਤਰੀਫ ਕੀਤੀ। ਪਿਛਲੇ ਹਫ਼ਤੇ ਫਾਈਨਲ 'ਚ ਇੰਗਲੈਂਡ ਨੂੰ ਚੌਕਿਆਂ ਛੱਕਿਆਂ ਦੀ ਗਿਣਤੀ ਦੇ ਅਧਾਰ 'ਤੇ ਜੇਤੂ ਐਲਾਨ ਕੀਤਾ ਗਿਆ ਹਾਲਾਂਕਿ ਨਿਰਧਾਰਤ ਓਵਰਾਂ ਤੇ ਸੁਪਰ ਓਵਰ 'ਚ ਵੀ ਦੋਨਾਂ ਟੀਮਾਂ ਦੇ ਬਰਾਬਰ ਦੌੜਾਂ ਸਨ।

PunjabKesari

ਸ਼ਾਸਤਰੀ ਨੇ ਟਵਿਟਰ 'ਤੇ ਲਿੱਖਿਆ, ''ਤੁਹਾਡੀ ਮਰਿਆਦਾ ਤੇ ਰਵੱਈਆ ਕਾਬਿਲੇ ਤਾਰੀਫ ਸੀ। ਪਿਛਲੇ 48 ਘੰਟੇ 'ਚ ਤੁਸੀਂ ਜਿਸ ਤਰੀਕੇ ਨਾਲ ਮਰਿਆਦਾ 'ਚ ਰਹਿ ਕੇ ਚਾਲ-ਚਲਨ ਕੀਤਾ ਹੈ, ਉਸ ਦੀ ਪ੍ਰਸ਼ੰਸਾ ਕਰਨੀ ਹੋਵੇਗੀ।  'ਯੂ ਨਾਟ ਜਸਟ ਕੇਨ, ਯੂ ਕੇਨ ਐਂਡ ਏਬਲ।

PunjabKesari


Related News