ਵਿਸ਼ਵ ਕੱਪ ''ਚ ਕੋਹਲੀ ਨੂੰ ਇਸ ਨੰਬਰ ''ਤੇ ਖੇਡਾਉਣ ਦੇ ਬਾਰੇ ਸੋਚ ਰਹੇ ਹਨ ਸ਼ਾਸਤਰੀ

Thursday, Feb 07, 2019 - 04:36 AM (IST)

ਵਿਸ਼ਵ ਕੱਪ ''ਚ ਕੋਹਲੀ ਨੂੰ ਇਸ ਨੰਬਰ ''ਤੇ ਖੇਡਾਉਣ ਦੇ ਬਾਰੇ ਸੋਚ ਰਹੇ ਹਨ ਸ਼ਾਸਤਰੀ

ਨਵੀਂ ਦਿੱਲੀ— ਭਾਰਤੀ ਕੋਚ ਰਵੀ ਸ਼ਾਸਤਰੀ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਦੌਰਾਨ ਗੇਂਦਬਾਜ਼ਾਂ ਦੇ ਅਨੁਕੂਲ ਹਾਲਾਤ ਨੂੰ ਦੇਖਦੇ ਹੋਏ ਕਪਤਾਨ ਵਿਰਾਟ ਕੋਹਲੀ ਨੂੰ ਬਚਾਉਣ ਦੇ ਲਈ ਉਸ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਣ ਦਾ ਵਿਚਾਰ ਕਰ ਰਹੇ ਹਨ। ਸ਼ਾਸਤਰੀ ਨੇ ਕਿਹਾ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਬੱਲੇਬਾਜ਼ੀ ਇਕਾਈ ਨੂੰ ਜ਼ਿਆਦਾ ਮਜ਼ਬੂਤ ਕਰਨਗੇ। ਸ਼ਾਸਤਰੀ ਨੇ ਕਿਹਾ ਕਿ ਭਾਰਤ ਦੇ ਚੋਟੀ ਦੇ 3 ਬੱਲੇਬਾਜ਼ਾਂ ਦੇ ਵਾਰੇ 'ਚ ਵਧੀਆ ਗੱਲ ਇਹ ਹੈ ਕਿ ਹਾਲਾਤ ਤੇ ਸਥਿਤੀ ਨੂੰ ਦੇਖਦੇ ਹੋਏ ਅਸੀਂ ਅਲੱਗ ਕਰ ਸਕਦੇ ਹਾਂ। ਵਿਰਾਟ ਕੋਹਲੀ ਵਰਗਾ ਬੱਲੇਬਾਜ਼ਾ ਚੌਥੇ ਨੰਬਰ 'ਤੇ ਖੇਡ ਸਕਦਾ ਹੈ ਤੇ ਬੱਲੇਬਾਜ਼ੀ ਕ੍ਰਮ 'ਚ ਜ਼ਿਆਦਾ ਸੰਤੁਲਨ ਦੇ ਲਈ ਅਸੀਂ ਤੀਜੇ ਨੰਬਰ 'ਤੇ ਕਿਸੇ ਹੋਰ ਬੱਲੇਬਾਜ਼ ਨੂੰ ਖੇਡਾ ਸਕਦੇ ਹਾਂ।

PunjabKesari
ਉਨ੍ਹਾਂ ਨੇ ਕਿਹਾ ਕਿ ਇਹ ਲਚੀਲਾਪਨ ਹੈ ਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਦੇ ਲਈ ਉਸ ਨੂੰ ਲਚੀਲਾ ਹੋਣਾ ਹੋਵੇਗਾ ਜਿਸ ਨਾਲ ਦੇਖ ਸਕੇ ਕਿ ਟੀਮ ਦੇ ਲਈ ਸਰਵਸ਼੍ਰੇਸਠ ਕੀ ਹੈ। ਸ਼ਾਸਤਰੀ ਨੇ ਕਿਹਾ ਕਿ ਇੰਗਲੈਂਡ 'ਚ ਹਾਲਾਤ ਦੇਖਣ ਤੋਂ ਬਾਅਦ ਅਸੀਂ ਇਸਦਾ ਆਕਲਨ ਕਰਾਂਗੇ। ਤੁਸੀਂ ਨਹੀਂ ਚਾਹੁੰਦੇ ਕਿ ਕਿਸੇ ਵੱਡੇ ਟੂਰਨਾਮੈਂਟ 'ਚ 18 ਦੌੜਾਂ 'ਤੇ ਜਾ 16 ਦੌੜਾਂ 'ਤੇ ਚਾਰ ਵਿਕਟਾਂ ਡਿੱਗਣ। ਅੰਬਾਤੀ ਰਾਇਡੂ ਨੇ ਹੈਮਿਲਟਨ ਵਨ ਡੇ ਮੈਚ 'ਚ 90 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਸ਼ਾਸਤਰੀ ਨੇ ਕਿਹਾ ਕਿ ਉਹ ਤੀਜੇ ਸਥਾਨ 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਭਾਰਤੀ ਕੋਚ ਨੇ ਕਿਹਾ ਹਾਂ , ਸ਼ਾਇਦ ਰਾਇਡੂ ਜਾ ਕੋਈ ਹੋਰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦਾ ਹੈ ਤੇ ਕੋਹਲੀ ਚੌਥੇ ਨੰਬਰ 'ਤੇ ਆ ਸਕਦੇ ਹਨ। ਅਸੀਂ ਸਲਾਮੀ ਜੋੜੀ ਨਾਲ ਛੇੜਖਾਨੀ ਨਹੀਂ ਕਰਨਾ ਚਾਹੁੰਦੇ।


Related News