IND vs ENG : ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਦੂਜੇ ਟੈਸਟ ਮੈਚ ’ਚ ਇਸ ਸਟਾਰ ਕ੍ਰਿਕਟਰ ਦਾ ਖੇਡਣਾ ਸ਼ੱਕੀ
Wednesday, Aug 11, 2021 - 12:38 PM (IST)
ਨਵੀਂ ਦਿੱਲੀ— ਇੰਗਲੈਂਡ ਖ਼ਿਲਾਫ਼ ਕਲ ਭਾਵ 12 ਅਗਸਤ ਤੋਂ ਲਾਰਡਸ ਦੇ ਇਤਿਹਾਸਕ ਮੈਦਾਨ ’ਤੇ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਭਾਰਤ ਦੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦਾ ਦੂਜੇ ਟੈਸਟ ਮੈਚ ’ਚ ਖੇਡਣਾ ਮੁਸ਼ਕਲ ਹੈ। ਸ਼ਾਰਦੁਲ ਠਾਕੁਰ ਹੈਮਸਟ੍ਰਿੰਗ ਦੀ ਸਮੱਸਿਆ ਤੋਂ ਜੂਝ ਰਹੇ ਹਨ। ਅਜਿਹੇ ’ਚ ਉਹ ਦੂਜੇ ਟੈਸਟ ਤੋਂ ਬਾਹਰ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਰਾਸ਼ਿਦ ਖ਼ਾਨ ਦੀ ਅਫ਼ਗਾਨਿਸਤਾਨ ਲਈ ਦੁਨੀਆ ਦੇ ਨੇਤਾਵਾਂ ਤੋਂ ਅਪੀਲ, ਕਿਹਾ- ਸਾਨੂੰ ਇੰਝ ਛੱਡ ਕੇ ਨਾ ਜਾਓ
ਸ਼ਾਰਦੁਲ ਦਾ ਨਾ ਖੇਡਣਾ ਟੀਮ ਇੰਡੀਆ ਲਈ ਝਟਕਾ
ਸ਼ਾਰਦੁਲ ਠਾਕੁਰ ਦਾ ਬਾਹਰ ਹੋਣਾ ਟੀਮ ਇੰਡੀਆ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ, ਕਿਉਂਕਿ ਉਹ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ’ਚ ਵੀ ਮਾਹਰ ਹਨ। ਆਸਟਰੇਲੀਆ ਦੌਰੇ ’ਤੇ ਉਹ ਇਸ ਦਾ ਟ੍ਰੇਲਰ ਵੀ ਦਿਖਾ ਚੁੱਕੇ ਹਨ। ਸ਼ਾਰਦੁਲ ਠਾਕੁਰ ਨੇ ਇੰਗਲੈਂਡ ਖ਼ਿਲਾਫ਼ ਡਰਾਅ ਹੋਏ ਪਹਿਲੇ ਟੈਸਟ ’ਚ ਚੰਗੀ ਗੇਂਦਬਾਜ਼ੀ ਕੀਤੀ ਸੀ। ਸ਼ਾਰਦੁਲ ਠਾਕੁਰ ਨੇ ਦੋਵਾਂ ਪਾਰੀਆਂ ’ਚ ਮਿਲਾ ਕੇ ਚਾਰ ਵਿਕਟ ਝਟਕੇ ਸਨ।
ਪਹਿਲੇ ਟੈਸਟ ’ਚ ਕੀਤਾ ਸੀ ਕਮਾਲ
ਸ਼ਾਰਦੁਲ ਠਾਕੁਰ ਨੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਪਹਿਲੀ ਪਾਰੀ ’ਚ ਆਊਟ ਕਰਕੇ ਆਲੋਚਕਾਂ ਨੂੰ ਜਵਾਬ ਦਿੱਤਾ ਸੀ। ਸ਼ਾਰੁਦਲ ਠਾਕੁਰ ਨੇ ਇਸ ਮੈਚ ’ਚ ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਾਹ ਦਾ ਖ਼ੂਬ ਚੰਗੀ ਤਰ੍ਹਾਂ ਨਾਲ ਸਾਥ ਨਿਭਾਇਆ ਸੀ। ਨਾਟਿੰਘਮ ’ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਮੀਂਹ ਕਾਰਨ ਡਰਾਅ ਹੋ ਗਿਆ ਸੀ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਅਜੇ 0-0 ਨਾਲ ਬਰਾਬਰ ਹੈ।
ਇਹ ਵੀ ਪੜ੍ਹੋ : ਅਨੁਸ਼ਾਸਨਹੀਣਤਾ ਲਈ ਵਿਨੇਸ਼ ਸਸਪੈਂਡ, ਸੋਨਮ ਨੂੰ ਨੋਟਿਸ ਜਾਰੀ
ਸ਼ਾਰਦੁਲ ਦੇ ਨਾ ਖੇਡਣ ’ਤੇ ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ
‘ਇਨਸ਼ਾਈਡ ਰਿਪੋਰਟ’ ਮੁਤਾਬਕ ਸ਼ਾਰਦੁਲ ਠਾਕੁਰ ਦੇ ਨਹੀਂ ਖੇਡਣ ’ਤੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੌਕਾ ਮਿਲ ਸਕਦਾ ਹੈ। ਵਿਰਾਟ ਕੋਹਲੀ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਸੀਰੀਜ਼ ’ਚ ਭਾਰਤ 4 ਤੇਜ਼ ਗੇਂਦਬਾਜ਼ਾਂ ਦੇ ਨਾਲ ਖੇਡੇਗਾ। ਅਜਿਹੇ ’ਚ ਸ਼ਾਰਦੁਲ ਦੀ ਜਗ੍ਹਾ ਇਸ਼ਾਂਤ ਸ਼ਰਮਾ ਦੀ ਪਲੇਇੰਗ ਇਲੈਵਨ ’ਚ ਐਂਟਰੀ ਹੋ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।