300 ਮਿਲੀਅਨ ਦੀ ਮਾਲਕ ਹੈ ਸ਼ਾਰਾਪੋਵਾ, ਕਿਹਾ- ਪੈਸਾ ਤਾਂ ਅਸਥਾਈ ਹੈ

Thursday, Mar 07, 2019 - 01:53 AM (IST)

300 ਮਿਲੀਅਨ ਦੀ ਮਾਲਕ ਹੈ ਸ਼ਾਰਾਪੋਵਾ, ਕਿਹਾ- ਪੈਸਾ ਤਾਂ ਅਸਥਾਈ ਹੈ

ਜਲੰਧਰ— ਰੂਸ ਦੀ ਸਟਾਰ ਖਿਡਾਰਨ ਮਾਰੀਆ ਸ਼ਾਰਾਪੋਵਾ ਟੈਨਿਸ ਇਵੈਂਟ ਤੇ ਐਂਡੋਸਮੈਂਟ ਤੋਂ 300 ਮਿਲੀਅਨ ਡਾਲਰ (21 ਅਰਬ ਰੁਪਏ ਤੋਂ ਜ਼ਿਆਦਾ) ਦੀ ਕਮਾਈ ਕਰ ਚੁੱਕੀ ਹੈ। ਦਰਅਸਲ ਬੀਤੇ ਦਿਨੀਂ ਇਕ ਪ੍ਰੋਗਰਾਮ ਦੇ ਦੌਰਾਨ ਮਾਰੀਆ ਦੀ ਇਸ ਕਮਾਈ ਦਾ ਖੁਲਾਸਾ ਹੋਇਆ ਸੀ। ਡੋਪਿੰਗ ਬੈਨ ਤੋਂ ਪਹਿਲਾਂ ਸ਼ਾਰਾਪੋਵਾ ਲਗਾਤਾਰ 11 ਸਾਲ ਤੱਕ ਹਾਈਐੱਸਟ ਪੇਡ ਫੀਮੇਲ ਐਥਲੀਟ ਰਹੀ ਸੀ। ਆਪਣੀ ਕਮਾਈ 'ਤੇ ਸ਼ਾਰਾਪੋਵਾ ਨੇ ਕਿਹਾ ਕਿ ਜਦੋਂ ਤੁਸੀਂ ਨੌਜਵਾਨ ਹੁੰਦੇ ਹੋ ਤੇ ਤੁਸੀਂ ਸਫਲ ਹੁੰਦੇ ਹੋ ਤੇ ਵਧੀਆ ਕਰ ਰਹੇ ਹੁੰਦੇ ਹੋ ਤੇ ਤੁਹਾਡੇ ਜੀਵਨ 'ਚ ਚੀਜ਼ਾਂ ਆਟੋਮੈਟਿਕ ਹੁੰਦੀਆਂ ਹਨ ਤਾਂ ਤੁਸੀਂ ਸੋਚਦੇ ਹੁੰਦੇ ਕਿ ਇਹ ਸਾਲਾਂ ਤੱਕ ਜਾਰੀ ਰਹੇਗਾ।

PunjabKesari
ਮਾਰੀਆ ਨੇ ਕਿਹਾ ਕਿ ਬਹੁਤ ਜ਼ਿਆਦਾ ਪੈਸਾ ਖੁਸ਼ੀ ਨਹੀਂ ਦਿੰਦਾ ਹੈ ਜੋ ਬਾਹਰ ਦੇ ਲੋਕ ਦੇਖ ਸਕਦੇ ਹਨ। ਬੇਸ਼ੱਕ, ਇਹ ਤੁਹਾਨੂੰ ਜ਼ਿਆਦਾ ਭੋਤਿਕਵਾਦੀ ਉਤਪਾਦ ਖਰੀਦਣ ਦੀ ਆਗਿਆ ਦਿੰਦਾ ਹੈ ਪਰ ਉਹ ਸਾਰੀਆਂ ਚੀਜ਼ਾਂ ਬਹੁਤ ਅਸਥਾਈ ਹਨ।

PunjabKesari
ਰੂਸੀ ਟੈਨਿਸ ਸੁੰਦਰੀ ਮਾਰੀਆ ਸ਼ਾਰਾਪੋਵਾ ਭਾਵੇ ਹੀ ਮੋਢੇ ਦੀ ਸੱਟ ਕਾਰਨ ਟੈਨਿਸ ਖੇਡ ਤੋਂ ਦੂਰ ਹੈ ਪਰ ਇਸ ਦੌਰਾਨ ਉਹ ਸੋਸ਼ਲ ਹੋਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਉਹ ਬੀਤੇ ਦਿਨੀਂ ਮਾਰੀਆ ਇੰਗਲੈਂਡ ਦੇ ਸਾਬਕਾ ਫੁੱਟਬਾਲ ਕਪਤਾਨ ਡੇਵਿਡ ਬੇਕਹਮ ਤੇ ਉਸਦੀ ਪਤਨੀ ਵਿਕਟੋਰੀਆ ਦੇ ਘਰ ਡਿਨਰ ਦੇ ਲਈ ਪਹੁੰਚੀ। ਲਾਸ ਐਂਜਿਲਿਸ ਸਥਿਤ ਪਾਰਟੀ ਵਾਲੀ ਜਗ੍ਹਾਂ 'ਤੇ ਮਾਰੀਆ ਨੇ ਖੂਬ ਧਮਾਲ ਮਚਾਈ। ਉਨ੍ਹਾਂ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।  


author

Gurdeep Singh

Content Editor

Related News