ਸ਼ਾਰਾਪੋਵਾ, ਬ੍ਰਾਇਨ ਭਰਾ ਟੈਨਿਸ ਹਾਲ ਆਫ ਫੇਮ ਵਿੱਚ ਹੋਣਗੇ ਸ਼ਾਮਲ
Saturday, Aug 23, 2025 - 01:26 PM (IST)

ਲੰਡਨ- ਸਾਬਕਾ ਰੂਸੀ ਦਿੱਗਜ ਮਾਰੀਆ ਸ਼ਾਰਾਪੋਵਾ ਅਤੇ ਅਮਰੀਕੀ ਡਬਲਜ਼ ਮਾਹਿਰ ਬੌਬ ਅਤੇ ਮਾਈਕ ਬ੍ਰਾਇਨ ਨੂੰ ਟੈਨਿਸ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਵਾਲੀਆਂ 10 ਮਹਿਲਾ ਖਿਡਾਰੀਆਂ ਵਿੱਚੋਂ ਇੱਕ, ਸ਼ਾਰਾਪੋਵਾ ਨੇ 2004 ਵਿੱਚ ਦੋ ਵਾਰ ਦੀ ਡਿਫੈਂਡਿੰਗ ਚੈਂਪੀਅਨ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਵਿੰਬਲਡਨ ਜਿੱਤਿਆ ਸੀ। ਉਸਨੇ 2006 ਵਿੱਚ ਯੂਐਸ ਓਪਨ, 2008 ਵਿੱਚ ਆਸਟ੍ਰੇਲੀਅਨ ਓਪਨ ਅਤੇ 2012 ਅਤੇ 2014 ਵਿੱਚ ਫ੍ਰੈਂਚ ਓਪਨ ਜਿੱਤਿਆ ਸੀ। ਉਹ ਡਬਲਯੂਟੀਏ ਸਿੰਗਲਜ਼ ਰੈਂਕਿੰਗ ਵਿੱਚ ਸਿਖਰ 'ਤੇ ਪਹੁੰਚਣ ਵਾਲੀ ਪਹਿਲੀ ਰੂਸੀ ਖਿਡਾਰੀ ਵੀ ਸੀ। ਉਸਨੇ 2012 ਲੰਡਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ ਜਿਸ ਵਿੱਚ ਉਹ ਫਾਈਨਲ ਵਿੱਚ ਸੇਰੇਨਾ ਤੋਂ ਹਾਰ ਗਈ ਸੀ। ਉਸਨੇ 2020 ਵਿੱਚ 32 ਸਾਲ ਦੀ ਉਮਰ ਵਿੱਚ ਇਸ ਖੇਡ ਤੋਂ ਸੰਨਿਆਸ ਲੈ ਲਿਆ ਸੀ।
ਬ੍ਰਾਇਨ ਭਰਾਵਾਂ ਨੇ 16 ਪੁਰਸ਼ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ, ਜੋ ਕਿ ਇੱਕ ਰਿਕਾਰਡ ਹੈ। ਉਹ 438 ਹਫ਼ਤਿਆਂ ਲਈ ਨੰਬਰ ਇੱਕ ਜੋੜੀ ਬਣੇ ਰਹੇ। ਉਨ੍ਹਾਂ ਸੰਯੁਕਤ ਰਾਜ ਅਮਰੀਕਾ ਨੂੰ 2007 ਡੇਵਿਸ ਕੱਪ ਅਤੇ 2012 ਓਲੰਪਿਕ ਸੋਨ ਤਮਗਾ ਵੀ ਦਿਵਾਇਆ।