ਸ਼ਰਣ-ਸਿਤਾਕ ਨਿਊਯਾਰਕ ਓਪਨ ਦੇ ਕੁਆਰਟਰ ਫਾਈਨਲ ''ਚ
Wednesday, Feb 12, 2020 - 01:48 AM (IST)

ਨਿਊਯਾਰਕ— ਭਾਰਤ ਦੇ ਦਿਵਿਜ ਸ਼ਰਣ ਅਤੇ ਉਸ ਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟਮ ਸਿਤਾਕ ਨੇ ਟਾਪ ਸੀਡ ਅਮਰੀਕਾ ਦੇ ਆਸਟਿਨ ਕ੍ਰਾਈਜੇਕ ਤੇ ਕ੍ਰੋਏਸ਼ੀਆ ਦੇ ਫ੍ਰਾਂਕੋ ਸਕੂਗਰ ਨੂੰ ਪਹਿਲੇ ਦੌਰ ਵਿਚ ਹਰਾ ਕੇ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸ਼ਰਣ ਤੇ ਸਿਤਾਕ ਦੀ ਜੋੜੀ ਨੇ ਆਸਟਿਨ ਅਤੇ ਫਰਾਂਕੋ ਨੂੰ ਇਕ ਘੰਟਾ 19 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 7-6, 6-3 ਨਾਲ ਹਰਾਇਆ।