ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ

Tuesday, Oct 15, 2019 - 02:34 PM (IST)

ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਅਸ਼ਲੀਲ ਤਸਵੀਰਾਂ ਹੋਈਆਂ ਪੋਸਟ

ਸਪੋਰਸਟਸ ਡੈਸਕ : ਇਨ੍ਹੀ ਦਿਨੀ ਖਿਡਾਰੀਆਂ, ਸੈਲੇਬ੍ਰਿਟੀ ਜਾਂ ਰਾਜਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣੇ ਆਮ ਗੱਲ ਹੁੰਦੀ ਜਾ ਰਹੀ ਹੈ। ਹੈਕਰ ਜ਼ਿਆਦਾਤਰ ਮਸ਼ਹੂਰ ਹਸਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਸ਼ਿਕਾਰ ਹੁਣ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਹੋਏ ਹਨ। ਹੈਕਰ ਵੱਲੋਂ ਵਾਟਸਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਹੈਕਰ ਨੇ ਵਾਟਸਨ ਦੇ ਇੰਸਟਾ ਅਕਾਊਂਟ ਤੋਂ ਕਈ ਅਸ਼ਲੀਲ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਹੈਕਰ ਨੇ ਲਡ਼ਕੀਆਂ ਦੀਆਂ ਤਸਵੀਰਾਂ ਦੇ ਨਾਲ ਇਕ ਨੰਬਰ ਵੀ ਪੋਸਟ ਕੀਤਾ ਹੈ। ਹੈਕਰ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਉਸਨੇ ਅਕਾਊਂਟ ਹੈਕ ਕਰਨ ਦੀ ਗੱਲ ਕਬੂਲੀ ਹੈ।

PunjabKesari

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਵਾਟਸਨ ਹੈਕਰ ਦਾ ਨਿਸ਼ਾਨਾ ਬਣ ਚੁੱਕੇ ਹਨ। ਕੁਝ ਦਿਨ ਪਹਿਲਾਂ ਵਾਟਸਨ ਦਾ ਟਵਿੱਟਰ ਹੈਕ ਕਰ ਕੇ ਉਸਦੀ ਪ੍ਰੋਫਾਈਲ ਪਿਕ ਬਦਲ ਦਿੱਤੀ ਗਈ ਸੀ। ਉਸ ਸਮੇਂ ਇਸੇ ਤਰ੍ਹਾਂ ਅਸ਼ਲੀਲ ਟਵੀਟ ਪੋਸਟ ਕਰ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

PunjabKesari


author

Ranjit

Content Editor

Related News