ਉਹ ਗੇਂਦ ਜੋ ਇੰਨੀ ਘੁੰਮੀ ਕਿ ਧੋਖਾ ਖਾ ਬੈਠੀ ਦੁਨੀਆ, ਇਹ ਰਹੀ 'ਬਾਲ ਆਫ ਦਿ ਸੈਂਚੁਰੀ'

06/04/2020 12:55:09 PM

ਨਵੀਂ ਦਿੱਲੀ : 4 ਜੂਨ, 1983, ਇਹ ਉਹ ਤਾਰੀਖ ਹੈ ਜਿਸ ਨੂੰ ਕ੍ਰਿਕਟ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਭਾਵ 4 ਜੂਨ ਨੂੰ ਸਾਬਕਾ ਆਸਟਰੇਲੀਆਈ ਧਾਕੜ ਸਪਿਨਰ ਸ਼ੇਨ ਵਾਰਨ ਨੇ ਕ੍ਰਿਕਟ ਦੇ ਵੱਡੇ-ਵੱਡੇ ਮਾਹਰਾਂ ਦੀ ਸੋਚ ਨੂੰ ਖਤਮ ਕਰ ਦਿੱਤਾ ਸੀ। ਦਰਅਸਲ ਸ਼ੇਨ ਵਾਰਨ ਨੇ ਮੈਦਾਨ 'ਤੇ ਅੱਜ ਦੇ ਦਿਨ ਇਕ ਅਜਿਹੀ ਗੇਂਦ ਸੁੱਟੀ ਸੀ ਜਿਸ ਨੂੰ ਸ਼ਾਇਦ ਦੋਬਾਰਾ ਕੋਈ ਗੇਂਦਬਾਜ਼ ਨਾ ਸੁੱਟ ਸਕੇ। 27 ਸਾਲ ਪਹਿਲਾਂ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਸ਼ੇਨ ਵਾਰਨ ਨੇ 'ਬਾਲ ਆਫ ਦਿ ਸੈਂਚੁਰੀ' ਸੁੱਟੀ ਸੀ, ਜਿਸ ਨੇ ਟੱਪਾ ਖਾਣ ਤੋਂ ਬਾਅਦ 90 ਡਿੱਗਰੀ ਦਾ ਟਰਨ ਲਿਆ ਸੀ ਅਤੇ ਇੰਗਲੈਂਡ ਦੇ ਧਾਕੜ ਬੱਲੇਬਾਜ਼ ਮਾਈਕ ਗੇਟਿੰਗ ਆਫ ਸਟੰਪ ਉੱਡ ਗਿਆ ਸੀ। 

ਮੈਨਚੈਸਟਰ ਟੈਸਟ ਦੀ ਕਹਾਣੀ
PunjabKesari

ਸ਼ੇਨ ਵਾਰਨ ਨੇ ਭਾਂਵੇ ਹੀ 708 ਟੈਸਟ ਵਿਕਟ ਦੇ ਨਾਲ ਆਪਣਾ ਕਰੀਅਰ ਖਤਮ ਕੀਤਾ ਹੋਵੇ ਪਰ 1993 ਵਿਚ ਉਹ ਇਕ ਯੁਵਾ ਗੇਂਦਬਾਜ਼ ਸੀ ਅਤੇ ਉਸ ਨੇ ਸਿਰਫ 11 ਟੈਸਟ ਮੈਚ ਹੀ ਖੇਡੇ ਸੀ। ਸ਼ੇਨ ਵਾਰਨ ਦੇ ਅੰਦਰ ਹੁਨਰ ਤਾਂ ਸੀ, 6 ਮਹੀਨੇ ਪਹਿਲਾਂ 1992 ਦੇ ਬਾਕਸਿੰਗ ਡੇਅ ਟੈਸਟ ਵਿਚ ਵਾਰਨ ਨੇ ਵੈਸਟਇੰਡੀਜ਼ ਖਿਲਾਫ 52 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ ਸੀ। ਇਸ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਹੀ ਵਾਰਨ ਨੂੰ ਏਸ਼ੇਜ਼ ਸੀਰੀਜ਼ ਵਿਚ ਖੇਡਣ ਦਾ ਮੌਕਾ ਮਿਲਿਆ। 3 ਜੂਨ 1993 ਨੂੰ ਏਸ਼ੇਜ਼ ਸੀਰੀਜ਼ ਦਾ ਆਗਾਜ਼ ਹੋਇਆ। ਮੈਨਚੈਸਟਰ ਟੀਮ ਨੂੰ ਗੇਂਦਬਾਜ਼ਾਂ ਤੋਂ ਉਮੀਦ ਸੀ। ਇੰਗਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਉਸ ਨੇ 71 ਦੌੜਾਂ 'ਤੇ ਆਪਣੀ ਵਿਕਟ ਗੁਆਈ। ਇਸ ਤੋਂ ਬਾਅਦ ਮਾਈਕ ਗੈਟਿੰਗ ਨੇ ਕ੍ਰੀਜ਼ 'ਤੇ ਕਦਮ ਰੱਖਿਆ ਤੇ ਉਸ ਨੇ ਚੌਕਾ ਲਗਾ ਕੇ ਆਪਣਾ ਖਾਤਾ ਖੋਲ੍ਹਿਆ।

ਸ਼ੇਨ ਵਾਰਨ ਦੀ 'ਬਾਲ ਆਫ ਦਿ ਸੈਂਚੁਰੀ'

ਗੈਟਿੰਗ ਅਤੇ ਗ੍ਰਾਹਮ ਨੂੰ ਆਊਟ ਕਰਨ ਲਈ ਆਸਟਰੇਲੀਆਈ ਕਪਤਾਨ ਐਲਨ ਬਾਰਡਰ ਨੇ ਸ਼ੇਨ ਵਾਰਨ ਨੂੰ ਗੇਂਦ ਦਿੱਤੀ ਅਤੇ ਫਿਰ ਚਮਤਕਾਰ ਹੋਇਆ। ਸ਼ੇਨ ਵਾਰਨ ਨੇ ਪਹਿਲੀ ਹੀ ਗੇਂਦ 'ਤੇ ਮਾਈਕ ਗੈਟਿੰਗ ਦੀ ਵਿਕਟ ਉਡਾ ਦਿੱਤੀ। ਆਫ ਸਟੰਪ ਤਾਂ ਬਹੁਤ ਉਡਦੇ ਹਨ ਪਰ ਸ਼ੇਨ ਵਾਰਨ ਦੀ ਇਹ ਗੇਂਦ ਕਮਾਲ ਦੀ ਸੀ। ਸ਼ੇਨ ਵਾਰਨ ਦੀ ਇਹ ਗੇਂਦ ਮਾਈਕ ਗੈਟਿੰਗ ਦੇ ਲੈਗ ਸਟੰਪ 'ਤੇ ਡਿੱਗੀ, ਜਿਸ ਨੂੰ ਉਸ ਨੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਸ ਦੇ  ਬੱਲੇ ਕੋਲੋਂ ਨਿਕਲਦਿਆਂ ਸਟੰਪਸ 'ਤੇ ਜਾ ਲੱਗੀ। ਜਿਸ ਨੇ ਇਸ ਗੇਂਦ ਨੂੰ ਦੇਖਿਆ ਹੈਰਾਨ ਰਹਿ ਗਿਆ। 


Ranjit

Content Editor

Related News