ਸ਼ੇਨ ਵਾਰਨ ਦੀ ਸਾਬਕਾ ਪ੍ਰੇਮਿਕਾ ਨੇ ਬਿਕਨੀ ''ਚ ਕਰਵਾਇਆ ਫੋਟੋਸ਼ੂਟ

02/24/2020 1:36:42 AM

ਨਵੀਂ ਦਿੱਲੀ - ਕਹਿੰਦੇ ਹਨ ਕਿ ਇਨਸਾਨ ਉਮਰ ਤੋਂ ਨਹੀਂ ਸਗੋਂ ਸੋਚ ਤੋਂ ਬੁੱਢਾ ਹੁੰਦਾ ਹੈ। ਇਹ ਕਹਾਵਤ ਆਸਟਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦੀ ਸਾਬਕਾ ਪ੍ਰੇਮਿਕਾ ਐਲਿਜ਼ਾਬੇਥ ਹਰਲੇ ਦੀ ਹੈ। ਇੰਗਲੈਂਡ ਦੀ ਸਟਾਰ ਮਾਡਲ ਤੇ ਅਭਿਨੇਤਰੀ ਐਲਿਜ਼ਾਬੇਥ ਇਸ ਸਮੇਂ ਮਾਲਦੀਵ ਵਿਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਉਸ ਨੇ ਸਵਿਮਿੰਗ ਪੂਲ ਦੇ ਨੇੜੇ ਬਿਕਨੀ ਵਿਚ ਫੋਟੋਸ਼ੂਟ ਕਰਵਾਇਆ, ਜਿਹੜਾ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। 54 ਸਾਲ ਦੀ ਉਮਰ ਹੋਣ ਦੇ ਬਾਵਜੂਦ ਲਾਲ ਰੰਗ ਦੀ ਟੂ-ਪੀਸ ਬਿਕਨੀ ਵਿਚ ਐਲਿਜ਼ਾਬੇਥ ਕਾਫੀ ਦਿਲਕਸ਼ ਲੱਗ ਰਹੀ ਹੈ। ਉਸ ਦੀ ਫਿੱਗਰ ਕਾਫੀ ਸਲਿੱਮ ਹੈ ਅਤੇ ਉਹ ਆਪਣੀ ਉਮਰ ਨੂੰ ਪਛਾੜਦੀ ਨਜ਼ਰ ਆ ਰਹੀ ਹੈ।  ਉਸ ਨੇ ਜਦੋਂ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਤਾਂ ਦੇਖਦੇ ਹੀ ਦੇਖਦੇ ਧਮਾਲ ਮਚ ਗਈ। ਸੋਸ਼ਲ ਮੀਡੀਆ 'ਤੇ ਐਲਿਜ਼ਾਬੇਥ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ 'ਚ ਹੈ। ਪ੍ਰਸ਼ੰਸਕਾਂ ਨੇ ਐਲਿਜ਼ਾਬੇਥ ਦੀ ਜੰਮ ਕੇ ਸ਼ਲਾਘਾ ਕੀਤੀ ਤੇ ਉਸਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਖਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਐਲਿਜ਼ਾਬੇਥ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਹੁਣ ਜਨਤਕ ਤੌਰ 'ਤੇ ਬਿਕਨੀ ਵਿਚ ਫੋਟੋਸ਼ੂਟ ਨਹੀਂ ਕਰਵਾਏਗੀ ਕਿਉਂਕਿ ਹੁਣ ਉਸ ਦੇ ਲਈ ਉਸ ਦੀ ਉਮਰ ਨਿਕਲ ਚੁੱਕੀ ਹੈ। ਉਸ ਨੇ ਕਿਹਾ ਸੀ,  ''ਮੈਂ ਹੁਣ ਜ਼ਿਆਦਾ ਕੱਪੜੇ ਪਹਿਨਣਾ ਪਸੰਦ ਕਰਾਂਗੀ। ਨਿਸ਼ਚਿਤ ਤੌਰ 'ਤੇ ਮੈਂ ਹੁਣ ਜਤਨਕ ਤੌਰ 'ਤੇ ਬਿਕਨੀ ਪਹਿਨ ਕੇ ਕਦੇ ਵੀ ਮਾਡਲਿੰਗ ਨਹੀਂ ਕਰਾਂਗੀ ਪਰ ਨਿੱਜੀ ਤੌਰ 'ਤੇ ਮੈਂ ਅਜਿਹਾ ਕਰ ਸਕਦੀ ਹਾਂ।''
ਪਰ ਉਸ ਨੇ ਮਾਲਦੀਵ ਵਿਚ ਅਜਿਹਾ ਕੀਤਾ ਤੇ ਬਿਕਨੀ ਵਿਚ ਤਸਵੀਰਾਂ ਖਿਚਵਾਈਆਂ। ਉਸ ਦਾ ਕੁਝ ਸਾਲ ਪਹਿਲਾਂ ਵਾਰਨ ਨਾਲ ਕਾਫੀ ਲੰਮੇ ਸਮੇਂ ਤਕ ਅਫੇਅਰ ਰਿਹਾ ਸੀ। ਦੋਵਾਂ ਨੇ ਮੰਗਣੀ ਵੀ ਕੀਤੀ ਸੀ ਪਰ ਕਿਸੇ ਕਾਰਣ ਤੋਂ ਦੋਵਾਂ ਦਾ ਬ੍ਰੇਕਅਪ ਹੋ ਗਿਆ। ਕੁਝ ਮਹੀਨੇ ਪਹਿਲਾਂ ਵੀ ਦੋਵਾਂ ਵਿਚਾਲੇ ਫਿਰ ਅਫੇਅਰ ਦੀਆਂ ਖਬਰਾਂ ਉੱਡੀਆਂ ਸਨ। ਐਲਿਜ਼ਾਬੇਥ ਦਾ 17 ਸਾਲ ਦਾ ਬੇਟਾ ਵੀ ਹੈ।

 

Gurdeep Singh

Content Editor

Related News