IPL 2020 : ਸੰਜੂ ਸੈਮਸਨ ਨੂੰ ਲੈ ਕੇ ਸ਼ੇਨ ਵਾਰਨ ਦਾ ਵੱਡਾ ਬਿਆਨ ਆਇਆ ਸਾਹਮਣੇ

Saturday, Sep 26, 2020 - 09:10 PM (IST)

IPL 2020 : ਸੰਜੂ ਸੈਮਸਨ ਨੂੰ ਲੈ ਕੇ ਸ਼ੇਨ ਵਾਰਨ ਦਾ ਵੱਡਾ ਬਿਆਨ ਆਇਆ ਸਾਹਮਣੇ

ਦੁਬਈ- ਮਹਾਨ ਸਪਿਨਰ ਸ਼ੇਨ ਵਾਰਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਭਾਰਤ ਦੇ ਲਈ ਅਜੇ ਸਾਰੇ ਸਵਰੂਪਾਂ 'ਚ ਨਹੀਂ ਖੇਡਦਾ ਹੈ। ਸੈਮਸਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ 'ਚ ਚੇਨਈ ਸੁਪਰ ਕਿੰਗਜ਼  ਦੇ ਵਿਰੁੱਧ 32 ਗੇਂਦਾਂ 'ਚ 74 ਦੌੜਾਂ ਬਣਾ ਕੇ ਰਾਜਸਥਾਨ ਰਾਇਲਜ਼ ਨੂੰ 16 ਦੌੜਾਂ ਨਾਲ ਜਿੱਤ ਮਿਲੀ।

PunjabKesari
ਵਾਰਨ ਨੇ ਰਾਜਸਥਾਨ ਦੇ ਇੰਸਟਾਗ੍ਰਾਮ ਲਾਈਵ ਸੈਸ਼ਨ 'ਚ ਕਿਹਾ ਕਿ ਸੰਜੂ ਸੈਮਸਨ ਕਮਾਲ ਦਾ ਖਿਡਾਰੀ ਹੈ। ਮੈਂ ਲੰਮੇ ਸਮੇਂ ਤੋਂ ਕਹਿ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਮੈਂ ਬਹੁਤ ਸਮੇਂ ਬਾਅਦ ਅਜਿਹਾ ਖਿਡਾਰੀ ਦੇਖਿਆ ਹੈ। ਮੈਂ ਹੈਰਾਨ ਹਾਂ ਕਿ ਉਹ ਭਾਰਤ ਦੇ ਲਈ ਸਾਰੇ ਸਵਰੂਪਾਂ 'ਚ ਨਹੀਂ ਖੇਡਦਾ ਹੈ। 

PunjabKesari
ਉਨ੍ਹਾਂ ਨੇ ਕਿਹਾ ਕਿ ਉਹ ਵਧੀਆ ਖਿਡਾਰੀ ਹੈ ਅਤੇ ਉਸਦੇ ਕੋਲ ਸਾਰੇ ਸ਼ਾਟਸ ਅਤੇ ਕਲਾਸ ਹੈ। ਵਾਰਨ ਨੇ ਕਿਹਾ ਮੈਨੂੰ ਯਕੀਨ ਹੈ ਕਿ ਲਗਾਤਾਰ ਵਧੀਆ ਪ੍ਰਦਰਸ਼ਨ ਕਰਕੇ ਰਾਇਲਜ਼ ਨੂੰ ਆਈ. ਪੀ. ਐੱਲ. ਜਿੱਤਣ 'ਚ ਮਦਦ ਕਰੇਗਾ। ਮੈਨੂੰ ਉਮੀਦ ਹੈ ਕਿ ਭਾਰਤ ਦੇ ਲਈ ਮੈਂ ਉਸ ਤਿੰਨਾਂ ਸਵਰੂਪਾਂ 'ਚ ਖੇਡਦੇ ਦੇਖਾਂਗਾ।


author

Gurdeep Singh

Content Editor

Related News