ਸ਼ੇਨ ਵਾਰਨ ਨੇ ਕੀਤੀ ਭਵਿੱਖਬਾਣੀ, ਦੂਜੇ ਟੈਸਟ ’ਚ ਭਾਰਤ ਦੀਆਂ ਧੱਜੀਆਂ ਉਡਾ ਦੇਵੇਗੀ ਆਸਟਰੇਲੀਆ
Thursday, Dec 24, 2020 - 06:44 PM (IST)
![ਸ਼ੇਨ ਵਾਰਨ ਨੇ ਕੀਤੀ ਭਵਿੱਖਬਾਣੀ, ਦੂਜੇ ਟੈਸਟ ’ਚ ਭਾਰਤ ਦੀਆਂ ਧੱਜੀਆਂ ਉਡਾ ਦੇਵੇਗੀ ਆਸਟਰੇਲੀਆ](https://static.jagbani.com/multimedia/2020_12image_18_43_503517388shanewarne.jpg)
ਸਪੋਰਟਸ ਡੈਸਕ— ਆਸਟਰੇਲੀਆ ਹੱਥੋਂ ਪਹਿਲੇ ਟੈਸਟ ’ਚ ਹਾਰ ਝੱਲਣ ਦੇ ਬਾਅਦ ਭਾਰਤੀ ਟੀਮ ਹੁਣ ਮੈਲਬੋਰਨ ’ਚ 26 ਦਸੰਬਰ ਨੂੰ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਟੈਸਟ ਖੇਡੇਗੀ। ਇਸ ਤੋਂ ਪਹਿਲਾਂ ਸਾਬਕਾ ਆਸਟਰੇਲੀਆਈ ਸਪਿਨਰ ਸ਼ੇਨ ਵਾਰਨ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਆਸਟਰੇਲੀਆ ਭਾਰਤੀ ਟੀਮ ਦੀਆਂ ਧੱਜੀਆਂ ਉਡਾ ਦੇਵੇਗੀ। ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾ ਟੈਸਟ ਖੇਡਣ ਦੇ ਬਾਅਦ ਪੈਟਰਨਿਟੀ ਲੀਵ ’ਤੇ ਭਾਰਤ ਪਰਤ ਆਏ ਹਨ।
ਇਹ ਵੀ ਪੜ੍ਹੋ : Cricket Quiz : ਸ਼ੋਏਬ ਅਖਤਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਪਰਖੋ ਆਪਣਾ ਕ੍ਰਿਕਟ ਗਿਆਨ
ਵਾਰਨ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਆਸਟਰੇਲੀਆਈ ਟੀਮ ਉਨ੍ਹਾਂ ਦੀ (ਭਾਰਤੀ ਟੀਮ) ਦੀਆਂ ਧੱਜੀਆਂ ਉਡਾ ਦੇਵੇਗੀ। ਉਨ੍ਹਾਂ ਕਿਹਾ ਕਿ ਭਾਰਤ ਕੋਲ ਕੇ. ਐੱਲ. ਰਾਹੁਲ ਜਿਹੇ ਸ਼ਾਨਦਾਰ ਖਿਡਾਰੀ ਹਨ। ਯੁਵਾ ਸ਼ੁੱਭਮਨ ਗਿੱਲ ਵੀ ਟੀਮ ’ਚ ਹੋਵੇਗਾ। ਅਜਿੰਕਯ ਰਹਾਨੇ ਵੀ ਬਿਹਤਰੀਨ ਖਿਡਾਰੀ ਹੈ। ਸਾਨੂੰ ਪਤਾ ਹੈ ਕਿ ਚੇਤੇਸ਼ਵਰ ਪੁਜਾਰਾ ਕੀ ਕਰ ਸਕਦਾ ਹੈ।’’ ਇਸੇ ਦੇ ਨਾਲ ਸਾਬਕਾ ਸਪਿਨਰ ਨੇ ਕਿਹਾ, ਸ਼ੰਮੀ ਦੇ ਰੂਪ ’ਚ ਭਾਰਤੀ ਟੀਮ ਨੂੰ ਭਾਰੀ ਨੁਕਸਾਨ ਹੋਇਆ ਹੈ। ਉਹ ਚੰਗੀ ਗੁਣਵੱਤਾ ਵਾਲੇ ਗੇਂਦਬਾਜ਼ ਹਨ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।